NEET-PG 2026 ਦੀ ਤਰੀਖ਼ ਦਾ ਐਲਾਨ, ਇਸ ਦਿਨ ਹੋਵੇਗੀ ਪ੍ਰੀਖਿਆ, ਜਾਣੋ ਪੂਰਾ ਸ਼ਡਿਊਲ
Thursday, Jul 02, 2026 - 02:41 PM (IST)
ਨੈਸ਼ਨਲ ਡੈਸਕ : ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਜ਼ (NBEMS) ਨੇ NEET-PG 2026 ਪ੍ਰੀਖਿਆ ਸ਼ਡਿਊਲ ਜਾਰੀ ਕਰ ਦਿੱਤਾ ਹੈ। NBEMS ਦੀ ਅਧਿਕਾਰਤ ਸੂਚਨਾ ਦੇ ਅਨੁਸਾਰ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ NEET-PG 2026 ਪ੍ਰੀਖਿਆ 30 ਅਗਸਤ, 2026 ਨੂੰ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ CBT ਮੋਡ ਵਿੱਚ ਆਯੋਜਿਤ ਕੀਤੀ ਜਾਵੇਗੀ।
ਪੜ੍ਹੋ ਇਹ ਵੀ - ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ
NEET-PG 2026 ਪ੍ਰੀਖਿਆ ਦੀ ਸਮਾਂ-ਸਾਰਣੀ
ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼ : 1 ਜੁਲਾਈ 2026
ਅਰਜ਼ੀ ਦੀ ਆਖਰੀ ਤਾਰੀਖ਼ : 21 ਜੁਲਾਈ 2026
ਫਾਰਮ 'ਚ ਸੁਧਾਰ ਕਰਨ ਦੀ ਮਿਆਦ: 25 ਤੋਂ 28 ਜੁਲਾਈ 2026
ਪ੍ਰੀਖਿਆ ਸਿਟੀ ਸਲਿੱਪ ਜਾਰੀ : 11 ਅਗਸਤ 2026
ਐਡਮਿਟ ਕਾਰਡ ਜਾਰੀ : 27 ਅਗਸਤ 2026
ਪ੍ਰੀਖਿਆ ਦੀ ਮਿਤੀ: 30 ਅਗਸਤ 2026
ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ
NEET-PG 2026 ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਨੂੰ ਸ਼੍ਰੇਣੀ ਦੇ ਆਧਾਰ 'ਤੇ ਪ੍ਰੀਖਿਆ ਫੀਸ ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਲਈ ਜਨਰਲ, ਓਬੀਸੀ ਅਤੇ ਈਡਬਲਯੂਐਸ ਸ਼੍ਰੇਣੀ ਦੇ ਉਮੀਦਵਾਰ 3,500 ਰੁਪਏ ਫੀਸ ਦਾ ਭੁਗਤਾਨ ਕਰਨਗੇ ਅਤੇ ਐਸਸੀ, ਐਸਟੀ ਅਤੇ ਪੀਡਬਲਯੂਡੀ ਉਮੀਦਵਾਰ ਵਲੋਂ 2,500 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਇਸ ਪ੍ਰੀਖਿਆ ਲਈ ਸਿਰਫ਼ ਉਹੀ ਲੋਕ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਭਾਰਤ ਦੇ ਕਿਸੇ ਵੀ ਮਾਨਤਾ ਪ੍ਰਾਪਤ ਮੈਡੀਕਲ ਸੰਸਥਾ ਤੋਂ ਐਮਬੀਬੀਐਸ ਦੀ ਡਿਗਰੀ ਪੂਰੀ ਕੀਤੀ ਹੈ। NBEMS ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੰਦਾ ਹੈ। ਇਸ ਪ੍ਰੀਖਿਆ ਲਈ ਸ਼ਹਿਰ ਦੀ ਵੰਡ "ਪਹਿਲਾਂ ਆਓ, ਪਹਿਲਾਂ ਪਾਓ" ਦੇ ਆਧਾਰ 'ਤੇ ਨਹੀਂ ਹੋਵੇਗੀ।
ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ
ਉਮੀਦਵਾਰਾਂ ਨੂੰ ਅਰਜ਼ੀ ਦਿੰਦੇ ਸਮੇਂ ਆਪਣੀ ਪਸੰਦ ਦੇ ਤਿੰਨ ਪ੍ਰੀਖਿਆ ਕੇਂਦਰ ਚੁਣਨ ਦੀ ਲੋੜ ਹੋਵੇਗੀ। ਉਮੀਦਵਾਰਾਂ ਨੂੰ ਅਰਜ਼ੀ ਦਿੰਦੇ ਸਮੇਂ ਇੱਕ ਤਾਜ਼ਾ ਫੋਟੋ ਅਪਲੋਡ ਕਰਨੀ ਚਾਹੀਦੀ ਹੈ। ਫੋਟੋ ਧੁੰਦਲੀ ਜਾਂ ਸੰਪਾਦਿਤ ਨਹੀਂ ਹੋਣੀ ਚਾਹੀਦੀ। 3 ਮਹੀਨਿਆਂ ਤੋਂ ਪੁਰਾਣੀਆਂ ਫੋਟੋਆਂ ਅਪਲੋਡ ਨਾ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇੱਕ ਵਾਰ ਫਾਰਮ ਜਮ੍ਹਾ ਹੋ ਜਾਣ ਤੋਂ ਬਾਅਦ ਸੁਧਾਰਾਂ ਦਾ ਕੋਈ ਮੌਕਾ ਨਹੀਂ ਮਿਲੇਗਾ। NEET-PG 2026 ਲਈ ਆਧਾਰ-ਅਧਾਰਤ ਤਸਦੀਕ ਲਾਜ਼ਮੀ ਕਰ ਦਿੱਤੀ ਗਈ ਹੈ। ਉਮੀਦਵਾਰਾਂ ਦੀ ਬਾਇਓਮੈਟ੍ਰਿਕ ਤਸਦੀਕ ਪ੍ਰੀਖਿਆ ਵਾਲੇ ਦਿਨ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰੀਖਿਆ ਵਾਲੇ ਦਿਨ ਹੱਥਾਂ 'ਤੇ ਮਹਿੰਦੀ, ਸਿਆਹੀ, ਪੇਂਟ ਦੀ ਵਰਤੋਂ ਨਾ ਕਰਨ।
ਪੜ੍ਹੋ ਇਹ ਵੀ - ਔਰਤਾਂ ਦੇ ਖਾਤਿਆਂ 'ਚ ਆਏ 3-3 ਹਜ਼ਾਰ ਰੁਪਏ, CM ਸ਼ੁਭੇਂਦੂ ਵਲੋਂ ਅੰਨਪੂਰਨਾ ਯੋਜਨਾ ਦੀ ਪਹਿਲੀ ਕਿਸ਼ਤ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
