ਇਕ ਪਿੰਡ ਅਜਿਹਾ ਵੀ...! ਆਜ਼ਾਦੀ ਮਗਰੋਂ ਪਹਿਲੀ ਵਾਰ ਕਿਸੇ ਨੇ 10ਵੀਂ ਕਲਾਸ ਕੀਤੀ ਪਾਸ
Monday, May 05, 2025 - 04:02 PM (IST)

ਬਾਰਾਬੰਕੀ- ਸੁਣਨ ਵਿਚ ਇਹ ਭਾਵੇਂ ਹੀ ਅਜੀਬ ਲੱਗੇ ਪਰ ਹਕੀਕਤ ਹੈ ਕਿ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਰਾਮਸਨੇਹੀਘਾਟ ਸਥਿਤ ਇਕ ਪਿੰਡ 'ਚ ਆਜ਼ਾਦੀ ਦੇ ਮਗਰੋਂ 77 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਕਿਸੇ ਵਿਦਿਆਰਥੀ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪ੍ਰਾਪਤੀ ਲਈ ਵਿਦਿਆਰਥੀ ਨੂੰ ਸਨਮਾਨਤ ਕੀਤਾ ਹੈ। ਦਰਅਸਲ ਨਿਜ਼ਾਮਪੁਰ ਪਿੰਡ 'ਚ 15 ਸਾਲਾ ਵਿਦਿਆਰਥੀ ਰਾਮਕੇਵਲ ਨੇ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੀ ਹਾਈ ਸਕੂਲ ਪ੍ਰੀਖਿਆ 55 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ।
ਇਹ ਵੀ ਪੜ੍ਹੋ- 8 ਮਹੀਨੇ ਦੀ ਉਮਰ 'ਚ ਮੁੰਡੇ ਨੇ ਬਣਾ'ਤਾ ਵਿਸ਼ਵ ਰਿਕਾਰਡ, ਵਰਲਡ ਵਾਈਲਡ ਬੁੱਕ 'ਚ ਦਰਜ ਹੋਇਆ ਨਾਂ
ਤ੍ਰਿਪਾਠੀ ਨੇ ਕਿਹਾ ਕਿ ਇਹ ਸਫਲਤਾ ਇਸ ਲਈ ਖਾਸ ਹੈ ਕਿਉਂਕਿ 1947 'ਚ ਆਜ਼ਾਦੀ ਤੋਂ ਬਾਅਦ ਇਸ ਪਿੰਡ ਦਾ ਕੋਈ ਵੀ ਵਿਦਿਆਰਥੀ ਹਾਈ ਸਕੂਲ ਦੀ ਪ੍ਰੀਖਿਆ ਪਾਸ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਰਾਮਕੇਵਲ ਨੇ ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਕੇ ਪਿੰਡ ਦੇ ਇਤਿਹਾਸ 'ਚ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ। ਤ੍ਰਿਪਾਠੀ ਨੇ ਕਿਹਾ ਕਿ ਲਗਭਗ 300 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿਚ ਜੋ ਕਿ ਸਿੱਖਿਆ ਦੇ ਖੇਤਰ ਵਿਚ ਬਹੁਤ ਪਛੜਿਆ ਹੋਇਆ ਹੈ, ਲਗਭਗ ਸਾਰੇ ਲੋਕ ਦਲਿਤ ਵਰਗ ਨਾਲ ਸਬੰਧਤ ਹਨ।
ਮਜ਼ਦੂਰੀ ਕਰ ਭਰਦਾ ਹੈ ਸਕੂਸ ਦੀ ਫ਼ੀਸ
ਅਧਿਕਾਰੀ ਨੇ ਦੱਸਿਆ ਕਿ 3 ਮਈ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਸ਼ਸ਼ਾਂਕ ਤ੍ਰਿਪਾਠੀ ਨੇ ਰਾਮਕੇਵਲ ਅਤੇ ਉਸ ਦੇ ਮਾਪਿਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ ਬੁਲਾਇਆ ਸੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਸੀ। ਰਾਮਕੇਵਲ ਨੇ ਕਿਹਾ ਕਿ ਉਸ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਸ਼ੌਕ ਸੀ ਪਰ ਗਰੀਬੀ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਕਿਹਾ ਕਿ ਸਖ਼ਤ ਮਿਹਨਤ ਨਾਲ ਕਮਾਏ ਪੈਸਿਆਂ ਨਾਲ ਉਹ ਆਪਣੀਆਂ ਨੋਟਬੁੱਕਾਂ ਅਤੇ ਕਿਤਾਬਾਂ ਖਰੀਦਦਾ ਸੀ ਅਤੇ ਸਕੂਲ ਦੀ ਫੀਸ ਭਰਦਾ ਸੀ। ਉਸ ਨੇ ਦੱਸਿਆ ਕਿ ਉਹ ਤਿੰਨ ਭਰਾਵਾਂ 'ਚੋਂ ਸਭ ਤੋਂ ਵੱਡਾ ਹੈ ਅਤੇ ਇਸ ਲਈ ਉਸ ਨੂੰ ਪਰਿਵਾਰਕ ਖਰਚਿਆਂ ਦਾ ਭਾਰ ਚੁੱਕਣਾ ਪੈਂਦਾ ਹੈ। ਉਹ ਆਪਣੇ ਪਿਤਾ ਨਾਲ ਮਜ਼ਦੂਰ ਵਜੋਂ ਕੰਮ ਕਰਦਾ ਹੈ। ਰਾਮਕੇਵਲ ਨੇ ਕਿਹਾ ਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਉਹ ਰਾਤ ਨੂੰ ਆਪਣੀ ਛੱਤ ਹੇਠ ਸੌਰਲ ਲਾਈਟ ਦੀ ਰੌਸ਼ਨੀ ਹੇਠ ਪੜ੍ਹਾਈ ਕਰਦਾ ਹੈ ਅਤੇ ਉਹ ਇੰਜੀਨੀਅਰ ਬਣਨ ਦੀ ਇੱਛਾ ਰੱਖਦਾ ਹੈ।
ਇਹ ਵੀ ਪੜ੍ਹੋ- ਜਦੋਂ 8 ਸਾਲ ਦੀ ਕੁੜੀ ਬਣ ਗਈ SHO ! 'ਕੁਰਸੀ' ਤੇ ਬੈਠਦਿਆਂ ਹੀ...
ਜ਼ਿਲ੍ਹਾ ਮੈਜਿਸਟ੍ਰੇਟ ਨੇ ਰਾਮਕੇਵਲ ਨੂੰ ਕੀਤਾ ਸਨਮਾਨਤ, ਅੱਗੇ ਦੀ ਪੜ੍ਹਾਈ ਲਈ ਫ਼ੀਸ ਕੀਤੀ ਮੁਆਫ਼
ਵਿਦਿਆਰਥੀ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਸ਼ਸ਼ਾਂਕ ਤ੍ਰਿਪਾਠੀ ਨੇ ਉਸ ਦਾ ਸਨਮਾਨ ਕੀਤਾ ਅਤੇ ਅੱਗੇ ਦੀ ਪੜ੍ਹਾਈ ਲਈ ਉਸ ਦੀ ਫੀਸ ਮੁਆਫ਼ ਕਰਨ ਦਾ ਐਲਾਨ ਵੀ ਕੀਤਾ। ਰਾਮਕੇਵਲ ਦੇ ਪਿਤਾ ਜਗਦੀਸ਼ ਮਜ਼ਦੂਰੀ ਕਰਦੇ ਹਨ ਜਦੋਂ ਕਿ ਉਸ ਦੀ ਮਾਂ ਪੁਸ਼ਪਾ ਇਕ ਪ੍ਰਾਇਮਰੀ ਸਕੂਲ ਵਿਚ ਰਸੋਈਏ ਵਜੋਂ ਕੰਮ ਕਰਦੀ ਹੈ। ਪਿੰਡ ਦੇ ਲੋਕ ਰਾਮਕੇਵਲ ਦੀ ਸਫਲਤਾ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਦੇ ਹੋਰ ਬੱਚੇ ਉਸ ਦੇ ਨਕਸ਼ੇ-ਕਦਮਾਂ 'ਤੇ ਚੱਲਣਗੇ ਅਤੇ ਅੱਗੇ ਵਧਣਗੇ।
ਇਹ ਵੀ ਪੜ੍ਹੋ- 'ਮੋਦੀ ਸਾਬ੍ਹ ਮੈਨੂੰ ਭੇਜੋ, ਮੈਂ ਬੰਬ ਬੰਨ੍ਹ ਕੇ ਜਾਵਾਂਗਾ ਪਾਕਿਸਤਾਨ...', ਕਾਂਗਰਸੀ ਮੰਤਰੀ ਨੇ ਦਿਖਾਇਆ ਜੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8