CISCE ਬੋਰਡ ਨਤੀਜੇ : ਜਮਾਤ 10ਵੀਂ ਤੇ 12ਵੀਂ ''ਚ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਿਆ
Wednesday, Apr 30, 2025 - 01:20 PM (IST)

ਨਵੀਂ ਦਿੱਲੀ- ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀ.ਆਈ.ਐੱਸ.ਸੀ.ਈ.) ਦੀ ਜਮਾਤ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ, ਜਿਸ 'ਚ ਕੁੜੀਆਂ ਨੇ ਇਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ। 10ਵੀਂ ਜਮਾਤ ਦੀ ਪ੍ਰੀਖਿਆ 'ਚ ਕੁੜੀਆਂ ਦੀ ਪਾਸ ਫੀਸਦੀ 99.45 ਅਤੇ ਮੁੰਡਿਆਂ ਦੀ ਪਾਸ ਫੀਸਦੀ 98.64 ਹੈ। ਇਸੇ ਤਰ੍ਹਾਂ 12ਵੀਂ ਜਮਾਤ 'ਚ ਵੀ ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ 'ਚ ਕੁੜੀਆਂ ਦੀ ਪਾਸ ਫੀਸਦੀ 99.45 ਅਤੇ ਮੁੰਡਿਆਂ ਦੀ ਪਾਸ ਫੀਸਦੀ 98.64 ਹੈ। ICSE ਪ੍ਰੀਖਿਆ (10ਵੀਂ ਜਮਾਤ) 67 ਲਿਖਤੀ ਵਿਸ਼ਿਆਂ 'ਚ ਹੋਈ ਸੀ, ਜਿਨ੍ਹਾਂ 'ਚੋਂ 20 ਭਾਰਤੀ ਭਾਸ਼ਾਵਾਂ ਅਤੇ 14 ਵਿਦੇਸ਼ੀ ਭਾਸ਼ਾਵਾਂ ਸਨ ਅਤੇ ਇਕ ਕਲਾਸੀਕਲ ਭਾਸ਼ਾ ਸੀ।
ਆਈਐੱਸਸੀ ਪ੍ਰੀਖਿਆ (12ਵੀਂ ਜਮਾਤ) 47 ਲਿਖਤੀ ਵਿਸ਼ਿਆਂ 'ਚ ਹੋਈ ਸੀ, ਜਿਨ੍ਹਾਂ 'ਚੋਂ 12 ਭਾਰਤੀ ਭਾਸ਼ਾਵਾਂ, ਚਾਰ ਵਿਦੇਸ਼ੀ ਭਾਸ਼ਾਵਾਂ ਅਤੇ 2 ਸ਼ਾਸਤਰੀ ਭਾਸ਼ਾਵਾਂ ਸਨ। ਮੁੱਖ ਕਾਰਜਕਾਰੀ ਜੋਸੇਫ ਇਮੈਨੁਏਲ ਨੇ ਕਿਹਾ,"ਉਮੀਦਵਾਰ ਅਤੇ ਪੱਖਕਾਰ CISCE ਦੀ ਵੈੱਬਸਾਈਟ ਜਾਂ ਬੋਰਡ ਦੇ ਕਰੀਅਰ ਪੋਰਟਲ 'ਤੇ ਨਤੀਜੇ ਦੇਖ ਸਕਦੇ ਹਨ।'' ਨਤੀਜੇ ਡਿਜੀਲਾਕਰ ਰਾਹੀਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।'' 10ਵੀਂ ਜਮਾਤ (ICSE) ਅਤੇ 12ਵੀਂ ਜਮਾਤ (ISC) ਲਈ ਸੁਧਾਰ ਪ੍ਰੀਖਿਆਵਾਂ ਜੁਲਾਈ 'ਚ ਹੋਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8