ਸਿਰਫ਼ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਹੀ ਭੇਜਿਆ ਜਾਵੇਗਾ ਸ਼ੈਲਟਰ ਹੋਮ, ਇੰਝ ਕੀਤੀ ਜਾਵੇਗੀ ਪਛਾਣ

Friday, Aug 22, 2025 - 09:08 PM (IST)

ਸਿਰਫ਼ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਹੀ ਭੇਜਿਆ ਜਾਵੇਗਾ ਸ਼ੈਲਟਰ ਹੋਮ, ਇੰਝ ਕੀਤੀ ਜਾਵੇਗੀ ਪਛਾਣ

ਨਵੀਂ ਦਿੱਲੀ-ਅਵਾਰਾਂ ਕੁੱਤਿਆਂ ਦੇ ਵਧਦੇ ਹਮਲਿਆਂ ਨੂੰ ਦੇਖਦਿਆਂ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ । ਅਦਾਲਤ ਨੇ ਕਿਹਾ ਕਿ ਕੁੱਤਿਆਂ ਨੂੰ ਫੜ੍ਹ ਕੇ ਨਸਬੰਦੀ, ਕੀੜੇ ਕੱਢਣ ਅਤੇ ਵੈਕਸੀਨੇਸ਼ਨ ਕਰਨ ਤੋਂ ਬਾਅਦ ਉਸੇ ਇਲਾਕੇ 'ਚ ਛੱਡਿਆ ਜਾਵੇ ਪਰ ਜੇਕਰ ਕੋਈ ਕੁੱਤਾ ਰੇਬੀਜ਼ ਨਾਲ ਪੀੜ੍ਹਤ ਹੈ ਜਾਂ ਹਮਲਾਵਰ ਹੈ ਤਾਂ ਉਸਨੂੰ ਅਲੱਗ ਰੱਖਿਆ ਜਾਵੇਗਾ।
ਭਾਰਤ 'ਚ ਰੇਬੀਜ਼ ਨਾਲ ਗ੍ਰਸਤ ਕੁੱਤਿਆਂ ਦੀ ਪਛਾਣ ਕਰਨਾ ਅਲੱਗ-ਅਲੱਗ ਕਾਨੂੰਨੀ ਨਿਯਮਾਂ, ਨਗਰ ਨਿਗਮ ਦੇ ਪ੍ਰੋਟੋਕਾਲ ਅਤੇ ਸਥਾਨਕ ਗਾਈਡਲਾਈਂਸ ਤਹਿਤ ਹੁੰਦਾ ਹੈ। ਇਸਦਾ ਮਕਸਦ ਹੈ ਇਨਸਾਨਾਂ ਦੀ ਸੁਰੱਖਿਆ ਅਤੇ ਜਾਨਵਰਾਂ ਦੇ ਮਨੁੱਖੀ ਸੁਭਾਅ ਵਿਚਾਲੇ ਸੰਤੁਲਨ ਬਣਾਉਣਾ। Animal Birth Control (ABC) rules 2001 ਅਤੇ 2023 ਦੋਵਾਂ 'ਚ ਸਾਫ ਲਿਖਿਆ ਹੈ ਕਿ ਜੇਕਰ ਕਿਸੇ ਕੁੱਤੇ ਨੂੰ ਰੇਬੀਜ਼ ਹੋਣ ਦਾ ਸ਼ੱਕ ਹੋਵੇ ਤਾਂ ਉਸਨੂੰ ਫੜ੍ਹ ਕੇ ਆਈਸੋਲੇਟ ਕੀਤਾ ਜਾ ਸਕਦਾ ਹੈ, ਪਰ ਇਸ ਲਈ ਤੈਅ ਪ੍ਰਕਿਰਿਆ ਹੈ।
ਨਿਯਮਾਂ ਮੁਤਾਬਕ ਸਥਾਨਕ ਅਧਿਕਾਰੀ ਆਪਣੀ ਜਾਂਚ ਜਾ ਕਿਸੇ ਸ਼ਿਕਾਇਤ 'ਤੇ ਕਾਰਵਾਈ ਕਰ ਸਕਦੇ ਹਨ । ਰੇਬੀਜ਼ ਨਾਲ ਪੀੜ੍ਹਤ ਕੁੱਤੇ ਦੀ ਪਛਾਣ ਕੁਝ ਸਾਫ-ਸਾਫ ਲੱਛਣਾਂ ਨਾਲ ਹੁੰਦੀ ਹੈ, ਜਿਵੇਂ ਬਿਨਾ ਉਕਸਾਏ ਵਾਰ-ਵਾਰ ਵੱਢਣਾ, ਆਵਾਜ਼ ਬਦਲਣਾ ਜਾਂ ਭੌਕਣ 'ਚ ਦਿੱਕਤ, ਮੂੰਹ 'ਚੋਂ ਝੱਗ ਨਿਕਲਣੀ, ਅਜੀਬ ਚਾਲ, ਡਿੱਗਣਾ-ਲੜਖੜਾਉਣਾ, ਇਲਾਕੇ ਨੂੰ ਨਾ ਪਛਾਣ ਪਾਉਣਾ, ਜਬਾੜਾ ਢਿੱਲਾ ਹੋਣਾ, ਅੱਖਾਂ 'ਚ ਖਾਲੀਪਨ ਅਤੇ ਅਸਧਾਰਨ ਵਰਤਾਵ । ਸ਼ੱਕ ਹੋਣ 'ਤੇ ਕੁੱਤੇ ਦੀ ਜਾਂਚ ਇਕ ਪੈਨਲ ਕਰਦਾ ਹੈ । ਜਿਸ 'ਚ ਨਗਰ ਨਿਗਮ ਦਾ ਵੇਟਨਰੀ ਡਾਕਟਰ ਤੇ ਐਨੀਮਲ ਵੈਲਫੇਅਰ ਆਰਗਨਾਈਜੇਸ਼ਨ ਦਾ ਨੁਮਾਇੰਦਾ ਹੁੰਦਾ ਹੈ । ਜੇਕਰ ਰੇਬੀਜ਼ ਦੀ ਪੁਸ਼ਟੀ ਹੁੰਦੀ ਹੈ, ਤਾਂ ਕੁੱਤੇ ਨੂੰ ਆਈਸੋਲੇਟ ਕਰ ਦਿੱਤਾ ਜਾਂਦਾ ਹੈ, ਜਦੋਂ ਤਕ ਉਸਦੀ ਕੁਦਰਤੀ ਮੌਤ ਨਾ ਹੋ ਜਾਵੇ ਅਤੇ ਬਾਅਦ 'ਚ ਉਸਦੀ ਲਾਸ਼ ਨੂੰ ਸਾੜ ਕੇ ਸੁਰੱਖਿਅਤ ਵਿਧੀ ਨਾਲ ਨਸ਼ਟ ਕੀਤਾ ਜਾਂਦਾ ਹੈ।

ਕੀ ਹੈ ਹਮਲਾਵਰ ਕੁੱਤੇ ਦੀ ਪਛਾਣ
ਇਹ ਉਹ ਕੁੱਤੇ ਹੁੰਦੇ ਹਨ ਜੋ ਬਾਰ-ਬਾਰ ਬਿਨਾ ਕਾਰਣ ਵੱਢਦੇ ਰਹਿੰਦੇ ਹਨ । ਹਾਲਾਂਕਿ ਕਦੇ-ਕਦੇ ਭੁੱਖ, ਡਰ, ਇਲਾਕੇ ਦੀ ਸੁਰੱਖਿਆ ਜਾ ਮੇਟਿੰਗ ਸੀਜ਼ਨ ਕਰਕੇ ਵੀ ਕੁੱਤੇ ਵੱਢਦੇ ਹਨ, ਪਰ ਹਮਲਾਵਰ ਉਹ ਹੀ ਮੰਨੇ ਜਾਂਦੇ ਹਨ ਜਿਨ੍ਹਾਂ ਦਾ ਹਮਲਾ ਆਮ ਤੋਂ ਵੱਖਰਾ ਹੁੰਦਾ ਹੈ । ਇਸ ਲਈ ਉਨ੍ਹਾਂ ਦਾ ਇਤਿਹਾਸ ਤੇ ਹਾਲਾਤ ਦੀ ਜਾਂਚ ਜ਼ਰੂਰੀ ਹੈ।
ਜੇਕਰ ਕੋਈ ਕੁੱਤਾ ਰੇਬੀਜ਼ ਨਾਲ ਸੰਕਰਮਿਤ ਹੁੰਦਾ ਹੈ ਤਾਂ ਉਹ ਸਿਰਫ ਇਨਸਾਨਾਂ ਨੂੰ ਹੀ ਨਹੀਂ, ਬਲਕਿ ਕਿਸੇ ਵੀ ਚੀਜ਼ ਨੂੰ ਵੱਢ ਸਕਦਾ ਹੈ। ਅਜਿਹੇ ਕੁੱਤੇ ਦੇ ਮੂੰਹ 'ਚੋਂ ਝੱਗ ਆਉਂਦੀ ਹੈ ਅਤੇ ਉਨ੍ਹਾਂ ਦਾ ਜੀਵਨਕਾਲ ਬਹੁਤ ਛੋਟਾ ਹੁੰਦਾ ਹੈ ।


author

DILSHER

Content Editor

Related News