ਗੁਆਂਢੀ ਦਾ ਹੈਰਾਨੀਜਨਕ ਕਾਰਾ ! ਝੂਠੇ ਕੇਸ ''ਚ ਫਸਾਉਣ ਲਈ ਘਰ ''ਚ ਰੱਖ''ਤੀ ਧਮਾਕਾਖੇਜ਼ ਸਮੱਗਰੀ
Monday, Sep 08, 2025 - 05:45 PM (IST)

ਨੈਸ਼ਨਲ ਡੈਸਕ- ਕੇਰਲ ਦੇ ਪੁਲਪੱਲੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਨੂੰ ਆਪਣੇ ਗੁਆਂਢੀ ਆਗਸਟੀਨ ਨੂੰ ਝੂਠੇ ਕੇਸ ’ਚ ਫਸਾਉਣ ਲਈ ਉਸ ਦੇ ਘਰ ਧਮਾਕਾਖੇਜ਼ ਸਮੱਗਰੀ ਤੇ ਸ਼ਰਾਬ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪ੍ਰਸਾਦ ਪੀ. ਐੱਸ. (41) ਵਜੋਂ ਹੋਈ ਹੈ ਜੋ ਪੁਲਪੱਲੀ ਦੇ ਮਾਰੱਕਦਾਵੂ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ 23 ਅਗਸਤ ਨੂੰ ਪ੍ਰਸਾਦ ਦੇ ਗੁਆਂਢੀ ਆਗਸਟੀਨ (54) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਸ ਦੇ ਘਰੋਂ ਪਾਬੰਦੀਸ਼ੁਦਾ ਸ਼ਰਾਬ ਦੇ 20 ਪੈਕੇਟ ਤੇ ਮੱਛੀਆਂ ਫੜਨ ’ਚ ਵਰਤੀ ਜਾਂਦੀ ਥੋਟਾ ਨਾਮੀ ਧਮਾਕਾਖੇਜ਼ ਸਮੱਗਰੀ ਮਿਲੀ ਸੀ।
ਸੀ. ਸੀ. ਟੀ. ਵੀ. ਫੁਟੇਜ ਤੇ ਮੋਬਾਈਲ ਫੋਨ ਦੇ ਰਿਕਾਰਡ ਦੇ ਆਧਾਰ ’ਤੇ ਜਾਂਚਕਰਤਾਵਾਂ ਨੂੰ ਪਤਾ ਲੱਗਾ ਕਿ ਪ੍ਰਸਾਦ ਨੇ ਹੀ ਇਹ ਚੀਜ਼ਾਂ ਉੱਥੇ ਰੱਖੀਆਂ ਸਨ। ਪੁੱਛਗਿੱਛ ਦੌਰਾਨ ਪ੍ਰਸਾਦ ਨੇ ਕਥਿਤ ਤੌਰ ’ਤੇ ਆਪਣੇ ਅਪਰਾਧ ਨੂੰ ਕਬੂਲ ਕੀਤਾ ਤੇ ਮੰਨਿਆ ਕਿ ਉਸ ਨੇ ਨਿੱਜੀ ਦੁਸ਼ਮਣੀ ਕਾਰਨ ਅਜਿਹਾ ਕੀਤਾ ਸੀ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e