ਵਿਆਹ ਮਗਰੋਂ ਲਾੜੀ ਦੀਆਂ ਸ਼ਰਤਾਂ ਨਾਲ ਸਹੁਰਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

06/11/2023 4:48:14 AM

ਝਾਂਸੀ (ਇੰਟ.)- ਝਾਂਸੀ ਦੇ ਬਰੁਆ ਸਾਗਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲਾੜੀ ਨੇ ਲਾੜੇ ਪੱਖ ਦੇ ਸਾਹਮਣੇ 3 ਅਜੀਬੋ-ਗਰੀਬ ਸ਼ਰਤਾਂ ਰੱਖ ਦਿੱਤੀਆਂ। ਲੜਕੇ ਪੱਖ ਇਨ੍ਹਾਂ ਸ਼ਰਤਾਂ ਨੂੰ ਮੰਨਣ ਲਈ ਰਾਜ਼ੀ ਨਹੀਂ ਹੋਇਆ। ਇਸ ’ਤੇ ਲਾੜੀ ਨੇ ਲਾੜੇ ਦੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਆਸ਼ਿਕ ਦੇ ਘਰ ਦੇ ਗਟਰ 'ਚੋਂ ਮਿਲੀ ਮੁਟਿਆਰ ਦੀ ਲਾਸ਼

ਪੁਲਸ ਦਾ ਕਹਿਣਾ ਹੈ ਕਿ ਲੜਕੀ ਪੱਖ ਦਾ ਬਿਆਨ ਦਰਜ ਹੋਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਸਕੇਗੀ। ਬਰੂਆ ਸਾਗਰ ਥਾਣੇ ਅਧੀਨ ਪੈਂਦੇ ਇਕ ਪਿੰਡ ਵਾਸੀ ਨੌਜਵਾਨ ਦਾ ਵਿਆਹ ਸਾਲ 2020 ’ਚ ਇਕ ਲੜਕੀ ਨਾਲ ਤੈਅ ਹੋਇਆ ਸੀ। ਲਗਭਗ 3 ਸਾਲ ਬਾਅਦ 7 ਜੂਨ ਨੂੰ ਵਿਆਹ ਹੋਇਆ ਸੀ। ਡੋਲੀ ਤੋਰਨ ਸਮੇਂ ਲਾੜੀ ਨੇ 3 ਅਜੀਬੋ-ਗਰੀਬ ਸ਼ਰਤਾਂ ਰੱਖ ਦਿੱਤੀਆਂ। ਪਹਿਲੀ ਸ਼ਰਤ ਇਹ ਸੀ ਕਿ ਲਾੜਾ ਅਤੇ ਲਾੜੀ ਸਾਰੀ ਉਮਰ ਆਪਸ ’ਚ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਉਣਗੇ। ਦੂਜੀ ਸ਼ਰਤ ਇਹ ਸੀ ਕਿ ਲਾੜੀ ਆਪਣੀ ਛੋਟੀ ਭੈਣ ਨੂੰ ਹਮੇਸ਼ਾ ਆਪਣੇ ਨਾਲ ਸਹੁਰੇ ਘਰ ’ਚ ਰੱਖੇਗੀ। ਤੀਜੀ ਸ਼ਰਤ ਵੀ ਹੈਰਾਨ ਕਰਨ ਵਾਲੀ ਸੀ।

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਸਰਕਾਰੀ ਯੋਜਨਾ ਦਾ ਪ੍ਰਚਾਰ ਕਰਨਾ ਮੰਤਰੀਆਂ ਨੂੰ ਪਿਆ ਮਹਿੰਗਾ, Twitter ਨੇ ਚੁੱਕਿਆ ਇਹ ਕਦਮ

ਲਾੜੀ ਨੇ ਕਿਹਾ ਕਿ ਉਸ ਦਾ ਮੂੰਹ ਬੋਲਿਆ ਪਿਤਾ ਕਦੇ ਵੀ ਉਸ ਦੇ ਸਹੁਰੇ ਘਰ ਆਵੇਗਾ। ਉਸ ਦੇ ਨਾਲ ਰਹੇਗਾ ਅਤੇ ਕੋਈ ਉਸ ਤੋਂ ਸਵਾਲ ਨਹੀਂ ਪੁੱਛੇਗਾ। ਇਨ੍ਹਾਂ ਸ਼ਰਤਾਂ ਨੂੰ ਸੁਣ ਕੇ ਲਾੜੇ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਲਾੜੀ ਆਪਣੇ ਮੂੰਹ ਬੋਲੇ ਪਿਤਾ ਨਾਲ ਚਲੀ ਗਈ। ਇਧਰ, ਵਿਦਾਈ ਨਾ ਹੋਣ ਤੋਂ ਦੁਖੀ ਲਾੜਾ ਆਪਣੇ ਪਰਿਵਾਰ ਨਾਲ ਥਾਣੇ ਪਹੁੰਚ ਗਿਆ। ਲਾੜੇ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ’ਚ ਦੱਸਿਆ ਕਿ ਵਿਆਹ ’ਚ ਉਸ ਦੇ 10 ਲੱਖ ਰੁਪਏ ਖਰਚ ਹੋ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News