ਕਿਤਾਬ ’ਤੇ ਹੰਗਾਮਾ : ਨੈਨੀਤਾਲ ’ਚ ਸਲਮਾਨ ਖੁਰਸ਼ੀਦ ਦੇ ਘਰ ਭੰਨ-ਤੋੜ ਕਰ ਲਾਈ ਅੱਗ

Monday, Nov 15, 2021 - 06:40 PM (IST)

ਕਿਤਾਬ ’ਤੇ ਹੰਗਾਮਾ : ਨੈਨੀਤਾਲ ’ਚ ਸਲਮਾਨ ਖੁਰਸ਼ੀਦ ਦੇ ਘਰ ਭੰਨ-ਤੋੜ ਕਰ ਲਾਈ ਅੱਗ

ਨੈਨੀਤਾਲ- ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੇ ਕਿਤਾਬ ’ਚ ਹਿੰਦੁਤੱਵ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸੋਮਵਾਰ ਨੂੰ ਕੁਝ ਲੋਕਾਂ ਨੇ ਰਾਮਗੜ੍ਹ ਸਥਿਤ ਉਨ੍ਹਾਂ ਦੇ ਘਰ ’ਚ ਭੰਨ-ਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਹਾਲਾਂਕਿ ਅੱਗ ਬੁਝਾ ਲਈ ਗਈ ਹੈ। ਉੱਥੇ ਹੀ ਘਟਨਾ ਦੀ ਸੂਚਨਾ ਤੋਂ ਬਾਅਦ ਪੁਲਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਕੇ ਜਾਂਚ ’ਚ ਜੁਟ ਗਿਆ ਹੈ। ਥਾਣਾ ਮੁਖੀ ਮੁਹੰਮਦ ਆਰਿਫ਼ ਨੇ ਦੱਸਿਆ ਖੁਰਸ਼ੀਦ ਦੇ ਕੇਅਰ ਟੇਕਰ ਸੁੰਦਰ ਰਾਮ ਨੇ ਦੱਸਿਆ ਕਿ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ 20 ਤੋਂ ਵੱਧ ਲੋਕ ਆਏ ਅਤੇ ਉਨ੍ਹਾਂ ਨੇ ਘਰ ’ਚ ਭੰਨ-ਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਨਾਲ ਹੀ ਉਨ੍ਹਾਂ ਨੇ ਖੁਰਸ਼ੀਦ ਦੇ ਪਰਿਵਾਰ ਨਾਲ ਗਲਤ ਰਵੱਈਆ ਕੀਤਾ। 

PunjabKesari

ਪੁਲਸ ਮੁਖੀ ਨੇ ਦੱਸਿਆ ਕਿ ਦੋਸ਼ੀ ਫਰਾਰ ਹਨ। ਪੁਲਸ ਹਾਲੇ ਜਾਂਚ ਕਰ ਰਹੀ ਹੈ। ਕੇਅਰ ਟੇਕਰ ਦੀ ਸ਼ਿਕਾਇਤ ਦੇ ਆਧਾਰ ’ਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਸਥਾਨਕ ਲੋਕਾਂ ਅਨੁਸਾਰ ਖੇਤਰ ’ਚ ਗੋਲੀ ਵੀ ਚਲਾਈ ਗਈ, ਜਿਸ ਨਾਲ ਲੋਕਾਂ ’ਚ ਡਰ ਦਾ ਮਾਹੌਲ ਹੈ। ਇਸ ਮਾਮਲੇ ’ਤੇ ਡੀ.ਜੀ.ਆਈ. ਨੀਲੇਸ਼ ਆਨੰਦ ਦਾ ਕਹਿਣਾ ਹੈ ਕਿ ਰਾਕੇਸ਼ ਕਪਿਲ ਅਤੇ 20 ਹੋਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਆਪਣੀ ਕਿਤਾਬ ‘ਸਨਰਾਈਜ਼ ਓਵਰ ਅਯੁੱਧਿਆ’ ਨੂੰ ਲੈ ਕੇ ਵਿਵਾਦਾਂ ’ਚ ਹਨ। ਖੁਰਸ਼ੀਦ ਨੇ ਆਪਣੀ ਕਿਤਾਬ ’ਚ ਹਿੰਦੁਤੱਵ ਦੀ ਤੁਲਨਾ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਅਤੇ ਬੋਕੋ ਹਰਾਮ ਨਾਲ ਕੀਤੀ ਹੈ ਅਤੇ ਹਿੰਦੁਤੱਵ ਦੀ ਰਾਜਨੀਤੀ ਨੂੰ ਖ਼ਤਰਨਾਕ ਦੱਸਿਆ ਹੈ।

PunjabKesari


author

DIsha

Content Editor

Related News