17 ਸਾਲ ਬਾਅਦ ਫੜਿਆ ਗਿਆ ਡਕੈਤੀ ਦਾ ਦੋਸ਼ੀ

Wednesday, Nov 27, 2024 - 11:10 AM (IST)

17 ਸਾਲ ਬਾਅਦ ਫੜਿਆ ਗਿਆ ਡਕੈਤੀ ਦਾ ਦੋਸ਼ੀ

ਠਾਣੇ (ਭਾਸ਼ਾ)- ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਨੇ ਠਾਣੇ ਪੁਲਸ ਨਾਲ ਮਿਲ ਕੇ ਉੱਤਰ ਪ੍ਰਦੇਸ਼ ਤੋਂ ਡਕੈਤੀ ਅਤੇ ਲੁੱਟ ਦੇ 2007 ਤੋਂ ਫਰਾਰ ਦੋਸ਼ੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਜ਼ਬਰਨ ਵਸੂਲੀ ਰੋਕਥਾਮ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਸਤੀਸ਼ ਬਾਬੂਲਾਲ ਗੁਪਤਾ ਉਰਫ਼ ਸਤੀਸ਼ ਤਿਵਾੜੀ ਵਜੋਂ ਹੋਈ ਹੈ।

ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਵਾਗਲੇ ਐਸਟੇਟ ਇਲਾਕੇ 'ਚ ਉਸ ਦਾ ਪਤਾ ਲੱਗਾ ਅਤੇ ਸੋਮਵਾਰ ਸ਼ਾਮ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਓਨਾਵ ਜ਼ਿਲ੍ਹੇ ਦੇ ਅਲਮਾਪੁਰ ਪਿੰਡ ਦਾ ਵਾਸੀ ਗੁਪਤਾ ਉੱਤਰੀ ਰਾਜ 'ਚ ਡਕੈਤੀ ਅਤੇ ਲੁੱਟ ਦੇ 2 ਮਾਮਲਿਆਂ 'ਚ ਲੋੜੀਂਦਾ ਸੀ। ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਨੂੰ ਠਾਣੇ ਅਪਰਾਧ ਸ਼ਾਖਾ ਦੇ ਜ਼ਬਰਨ ਵਸੂਲੀ ਰੋਕਥਾਮ ਸੈੱਲ ਦੇ ਸਹਿਯੋਗ ਨਾਲ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਦੋਸ਼ੀ ਨੂੰ ਫੜਨ 'ਚ ਸਫ਼ਲਤਾ ਪ੍ਰਾਪਤ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News