STF ਨੇ ਕੀਤਾ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਫੈਕਟਰੀ ਦਾ ਪਰਦਾਫਾਸ਼, 2 ਗ੍ਰਿਫ਼ਤਾਰ

Wednesday, Aug 09, 2023 - 06:20 PM (IST)

STF ਨੇ ਕੀਤਾ ਗੈਰ-ਕਾਨੂੰਨੀ ਹਥਿਆਰਾਂ ਦੀ ਵੱਡੀ ਫੈਕਟਰੀ ਦਾ ਪਰਦਾਫਾਸ਼, 2 ਗ੍ਰਿਫ਼ਤਾਰ

ਨੈਨੀਤਾਲ (ਵਾਰਤਾ)- ਉੱਤਰਾਖੰਡ ਦੀ ਊਧਮਸਿੰਘ ਨਗਰ ਪੁਲਸ ਅਤੇ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਨੇ ਬਾਜਪੁਰ 'ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਦੀ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦੇ ਹੋਏ ਭਾਰੀ ਮਾਤਰਾ 'ਚ ਗੈਰ-ਕਾਨੂੰਨੀ ਹਥਿਆਰਾਂ ਨਾਲ 2 ਤਸਕਰ ਗ੍ਰਿਫ਼ਤਾਰ ਕੀਤੇ ਹਨ। ਹਥਿਆਰਾਂ ਦੀ ਤਸਕਰੀ ਉੱਤਰਾਖੰਡ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਦੇ ਨਾਲ ਹੋਰ ਪ੍ਰਦੇਸ਼ਾਂ 'ਚ ਕੀਤੀ ਜਾਂਦੀ ਸੀ। ਐੱਸ.ਟੀ.ਐੱਫ. ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਆਯੂਸ਼ ਅਗਰਵਾਲ ਅਨੁਸਾਰ ਐੱਸ.ਟੀ.ਐੱਫ. ਨੂੰ ਲੰਮੇਂ ਸਮੇਂ ਤੋਂ ਊਧਮਸਿੰਘ ਨਗਰ ਜ਼ਿਲ੍ਹੇ 'ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਤਸਕਰੀ ਦੀ ਸੂਚਨਾ ਮਿਲ ਰਹੀ ਸੀ। ਇਸ ਤੋਂ ਬਾਅਦ ਐੱਸ.ਟੀ.ਐੱਫ. ਕੁਮਾਊਂ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ। ਇੰਚਾਰਜ ਇੰਸਪੈਕਟਰ ਐੱਸ.ਪੀ. ਸਿੰਘ ਦੀ ਅਗਵਾਈ 'ਚ ਇਕ ਟੀਮ ਦਾ ਗਠਨ ਕੀਤਾ ਗਿਆ। ਸ਼੍ਰੀ ਸਿੰਘ ਅਨੁਸਾਰ, ਉਨ੍ਹਾਂ ਦੀ ਟੀਮ ਇਸ ਮਾਮਲੇ 'ਚ ਪਿਛਲੇ 2 ਮਹੀਨਿਆਂ ਤੋਂ ਲੱਗੀ ਹੋਈ ਸੀ। ਇਸ ਵਿਚ ਮੰਗਲਵਾਰ ਨੂੰ ਐੱਸ.ਟੀ.ਐੱਫ. ਟੀਮ ਨੂੰ ਗੈਰ-ਕਾਨੂੰਨੀ ਹਥਿਆਰਾਂ ਦੇ ਇਕ ਡੀਲਰ ਦੇ ਬਾਜਪੁਰ ਅਤੇ ਕਾਸ਼ੀਪੁਰ ਆਉਣ ਦੀ ਭਣਕ ਲੱਗੀ।

ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

ਸੂਚਨਾ ਤੋਂ ਬਾਅਦ ਐੱਸ.ਟੀ.ਐੱਫ. ਨੇ ਆਪਣਾ ਜਾਲ ਵਿਛਾ ਦਿੱਤਾ। ਪੁਲਸ ਦੀ ਮਦਦ ਨਾਲ ਮੁਲਜ਼ਮ ਡੀਲਰ ਨੂੰ ਗੈਰ-ਕਾਨੂੰਨੀ ਤਮੰਚੇ ਨਾਲ ਢੇਲਾ ਪੁਲ਼ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਐੱਸ.ਟੀ.ਐੱਫ. ਟੀਮ ਨੇ ਬਾਜਪੁਰ 'ਚ ਸਥਾਨਕ ਪੁਲਸ ਨਾਲ ਇਕ ਮਕਾਨ 'ਚ ਛਾਪਾ ਮਾਰਿਆ। ਮੌਕੇ 'ਤੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਵੱਡੀ ਫੈਕਟਰੀ ਚੱਲ ਹੋ ਰਹੀ ਸੀ। ਮੌਕੇ ਤੋਂ ਵੱਡੀ ਮਾਤਰਾ 'ਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਉਪਕਰਣ ਤੋਂ ਇਲਾਵਾ 6 ਪਿਸਤੌਲ ਅਤੇ ਤਮੰਚੇ ਵੀ ਬਰਾਮਦ ਹੋਏ। ਨਾਲ ਹੀ ਕਈ ਕਾਰਤੂਸ, ਮੈਗਜ਼ੀਨ ਅਤੇ ਹਥਿਆਰ ਵੀ ਹੱਥ ਲੱਗੇ। ਦੋਸ਼ੀ ਪਿਛਲੇ 2 ਸਾਲਾਂ ਬੇਹੱਦ ਗੁਪਤ ਤਰੀਕੇ ਨਾਲ ਫੈਕਟਰੀ ਚਲਾ ਰਹੇ ਸਨ। ਇਸ ਦੀ ਕਿਸੇ ਨੂੰ ਵੀ ਖ਼ਬਰ ਨਹੀਂ ਸੀ। ਐੱਸ.ਐੱਸ.ਪੀ. ਅਗਰਵਾਲ ਅਨੁਸਾਰ ਐੱਸ.ਟੀ.ਐੱਫ. ਨੂੰ ਕਾਫ਼ੀ ਅਹਿਮ ਜਾਣਕਾਰੀ ਹੱਥ ਲੱਗੀ ਅਤੇ ਉਨ੍ਹਾਂ ਦੀ ਟੀਮ ਇਸ 'ਤੇ ਕੰਮ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News