ਓਡੀਸ਼ਾ ''ਚ STF ਨੇ 2 ਹਥਿਆਰ ਤਸਕਰ ਕੀਤੇ ਗ੍ਰਿਫ਼ਤਾਰ, 10 ਬੰਦੂਕਾਂ ਬਰਾਮਦ

Sunday, Jul 18, 2021 - 05:06 PM (IST)

ਓਡੀਸ਼ਾ ''ਚ STF ਨੇ 2 ਹਥਿਆਰ ਤਸਕਰ ਕੀਤੇ ਗ੍ਰਿਫ਼ਤਾਰ, 10 ਬੰਦੂਕਾਂ ਬਰਾਮਦ

ਭੁਵਨੇਸ਼ਵਰ- ਓਡੀਸ਼ਾ ਅਪਰਾਧ ਸ਼ਾਖਾ ਨੇ ਸਪੈਸ਼ਲ ਟਾਸਕ ਫ਼ੋਰਸ ਨੇ ਇਕ ਅੰਤਰਰਾਜੀ ਬੰਦੂਕ ਵਪਾਰ ਰੈਕੇਟ ਦਾ ਪਰਦਾਫਾਸ਼ ਕਰ ਕੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ 2 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਬੰਦੂਕਾਂ ਬਰਾਮਦ ਕੀਤੀਆਂ ਹਨ। ਅਪਰਾਧ ਸ਼ਾਖਾ (ਐੱਸ.ਟੀ.ਐੱਫ.) ਦੇ ਪੁਲਸ ਸੁਪਰਡੈਂਟ ਐਤਵਾਰ ਨੂੰ ਦੱਸਿਆ ਕਿ ਐੱਸ.ਟੀ.ਐੱਫ. ਦੇ ਜਵਾਨਾਂ ਨੇ ਖੁਦਰਾ-ਰਨਪੁਰ ਸਰਹੱਦ ਤੋਂ ਸ਼ਨੀਵਾਰ ਨੂੰ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਜਾਣ ਦੇ ਸਮੇਂ ਦੋਸ਼ੀ ਬੰਦੂਕਾਂ ਦੀ ਵਿਕਰੀ ਦਾ ਸੌਦਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਐੱਸ.ਟੀ.ਐੱਫ. ਦੇ ਜਵਾਨਾਂ ਨੇ ਇਨ੍ਹਾਂ ਦੋਹਾਂ ਦੋਸ਼ੀਆਂ ਕੋਲੋਂ 10 ਬੰਦੂਕਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਕੋਲੋਂ 5 ਪਿਸਤੌਲਾਂ ਅਤੇ ਹੋਰ ਐੱਸ.ਬੀ.ਐੱਮ.ਐੱਲ. ਬੰਦੂਕਾਂ ਹਨ। ਨਾਲ ਹੀ ਇਨ੍ਹਾਂ ਲੋਕਾਂ ਕੋਲੋਂ 8 ਕਾਰਤੂਸ ਵੀ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ : ਦੇਸ਼ 'ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ 'ਚ 41 ਹਜ਼ਾਰ ਤੋਂ ਵਧ ਨਵੇਂ ਮਾਮਲੇ ਹੋਏ ਦਰਜ

ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਰਨਪੁਰ ਦੇ ਬਸੰਤ ਮੋਹਰਾਣਾ ਅਤੇ ਖੋਧਰਾ ਸ਼ਹਿਰ ਦੇ ਵਾਸੀ ਕ੍ਰਿਸ਼ਨ ਚੰਦਰ ਸ਼੍ਰੀਚੰਦਨ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਵਿਰੁੱਧ ਕੁਝ ਪੁਲਸ ਥਾਣਿਆਂ 'ਚ ਅਪਰਾਧਕ ਮਾਮਲੇ ਪਹਿਲਾਂ ਤੋਂ ਦਰਜ ਹਨ। ਉਨ੍ਹਾਂ ਦੱਸਿਆ ਕਿ ਐੱਸ.ਟੀ.ਐੱਫ. ਜਵਾਨਾਂ ਨੇ ਇਨ੍ਹਾਂ ਲੋਕਾਂ ਕੋਲੋਂ ਇਕ ਮੋਟਰਸਾਈਕਲ ਅਤੇ ਹੋਰ ਅਪਰਾਧਕ ਸਮੱਗਰੀਆਂ ਵੀ ਜ਼ਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ 'ਚ ਜਾਨਕੀਆ ਥਾਣੇ 'ਚ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਧੰਦੇ 'ਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗੈਰ-ਕਾਨੂੰਨੀ ਰੂਪ ਨਾਲ ਰਹਿਣ ਦੇ ਦੋਸ਼ 'ਚ 9 ਇਰਾਨੀ ਨਾਗਰਿਕ ਗ੍ਰਿਫ਼ਤਾਰ, ਇਸ ਤਰ੍ਹਾਂ ਹੋਇਆ ਖ਼ੁਲਾਸਾ


author

DIsha

Content Editor

Related News