ਗਰਮੀਆਂ ''ਚ ਵੀ ਰਹੋਗੇ ਸੁਪਰ ਕੂਲ, ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ

04/13/2019 10:54:44 PM

ਨਵੀਂ ਦਿੱਲੀ— ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਮੌਸਮ 'ਚ ਸਿਹਤਮੰਦ ਰਹਿਣ ਲਈ ਖਾਣ-ਪੀਣ ਦਾ ਖਿਆਲ ਰੱਖਣਾ ਜ਼ਰੂਰੀ ਹੁੰਦੀ ਹੈ। ਕਈ ਵਾਰ ਧੁੱਪ 'ਚ ਦਿਨ ਭਰ ਬਾਹਰ ਰਹਿਣ ਨਾਲ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ। ਇਸ ਲਈ ਗਰਮੀਆਂ 'ਚ ਆਪਣੀ ਡਾਈਟ 'ਚ ਅਜਿਹੀਆਂ ਵਸਤਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਜਿਨ੍ਹਾਂ ਨਾਲ ਸਰੀਰ 'ਚ ਪਾਣੀ ਅਤੇ ਨਿਊਟ੍ਰੀਐਂਟਸ ਦੀ ਕਮੀ ਦੂਰ ਹੋਵੇ। ਉਥੇ ਹੀ ਇਸ ਮੌਸਮ 'ਚ ਵਧ ਤੋਂ ਵਧ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਗਰਮੀ ਦੇ ਮੌਸਮ 'ਚ ਕਿਹੜੀਆਂ ਵਸਤਾਂ ਦਾ ਸੇਵਨ ਕਰ ਕੇ ਤੁਸੀਂ ਖੁਦ ਨੂੰ ਸੁਪਰ ਕੂਲ ਕਰ ਸਕਦੇ ਹੋ।

ਹਦਵਾਣਾ
ਸਵਾਦ ਹੋਣ ਦੇ ਨਾਲ-ਨਾਲ ਹਦਵਾਣੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਹੁੰਦੇ ਹਨ। ਹਦਵਾਣਾ ਗਰਮੀਆਂ ਦੇ ਸੁਪਰ ਫੂਡ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਸਰੀਰ 'ਚ ਪਾਣੀ ਦੀ ਕਮੀ ਦੂਰ ਕਰਦਾ ਹੈ। ਸਵੇਰੇ ਖਾਲੀ ਪੇਟ ਹਦਵਾਣਾ ਖਾ ਕੇ ਗਰਮੀਆਂ ਦੇ ਦਿਨ ਦੀ ਸ਼ੁਰੂਆਤ ਕਰਨਾ ਇਕ ਬਿਹਤਰ ਬਦਲ ਹੈ।

ਖੀਰਾ
ਖੀਰੇ 'ਚ ਪਾਣੀ ਦੀ ਮਾਤਰਾ ਵਧ ਹੋਣ ਦੇ ਨਾਲ ਹੀ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਵੀ ਹੁੰਦੇ ਹਨ। ਖੀਰਾ ਤਿੱਖੀ ਧੁੱਪ 'ਚ ਸਰੀਰ ਨੂੰ ਠੰਡਾ ਰੱਖਦਾ ਹੈ। ਇਸ ਨੂੰ ਸਲਾਦ ਵਜੋਂ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਜੂਸ ਵਜੋਂ ਵੀ ਇਸ ਦਾ ਸੇਵਨ ਕਰ ਸਕਦੇ ਹੋ।

ਲੱਸੀ
ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਲੱਸੀ ਬਹੁਤ ਚੰਗੀ ਹੁੰਦੀ ਹੈ। ਇਸ 'ਚ ਇਕ ਤਰ੍ਹਾਂ ਦਾ ਐਸਿਡ ਪਾਇਆ ਜਾਂਦਾ ਹੈ ਜੋ ਰਿਕਮੈਂਡ ਮਿਲਕ ਤੋਂ ਵਧ ਪੌਸ਼ਟਿਕ ਹੁੰਦਾ ਹੈ। ਇਹ ਸਰੀਰ 'ਚ ਚੁਸਤੀ ਲਿਆਉਂਦੀ ਹੈ। ਇਸ ਨੂੰ ਖਾਣੇ ਤੋਂ ਬਾਅਦ ਲਿਆ ਜਾ ਸਕਦਾ ਹੈ ਕਿਉਂਕਿ ਇਹ ਪਾਚਨ 'ਚ ਬਹੁਤ ਮਦਦਗਾਰ ਹੈ।

ਜੂਸੀ ਫਲ
ਗਰਮੀ ਦੇ ਮੌਸਮ 'ਚ ਨਿੰਬੂ, ਅੰਗੂਰ ਅਤੇ ਸੰਤਰੇ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਸਾਰੇ ਜ਼ਰੂਰੀ ਨਿਊਟ੍ਰੀਐਂਟਸ ਮੌਜੂਦ ਹੁੰਦੇ ਹਨ। ਸਵੇਰ ਸ਼ਾਮ ਰੋਜ਼ਾਨਾ ਇਨ੍ਹਾਂ ਫਲਾਂ ਦੇ ਸੇਵਨ ਨਾਲ ਧੁੱਪ ਦੇ ਕਾਰਨ ਹੋਣ ਵਾਲੀਆਂ ਕਈ ਸਿਹਤ ਸਬੰਧੀ ਸਮੱਸਿਆਵਾਂ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ।

ਪੁਦੀਨਾ
ਜ਼ਿਆਦਾਤਰ ਘਰਾਂ 'ਚ ਪੁਦੀਨੇ ਦੀ ਵਰਤੋਂ ਰਾਇਤਾ, ਚਟਨੀ, ਲੈਮਨ ਡ੍ਰਿੰਕ, ਸਬਜ਼ੀ ਆਦਿ 'ਚ ਕੀਤੀ ਜਾਂਦੀ ਹੈ। ਇਹ ਖਾਣ ਵਾਲੀਆਂ ਚੀਜ਼ਾਂ 'ਚ ਫਲੇਵਰ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮੀਆਂ 'ਚ ਆਪਣੀ ਡਾਈਟ 'ਚ ਪੁਦੀਨਾ ਜ਼ਰੂਰ ਸ਼ਾਮਲ ਕਰੋ।

ਪਿਆਜ਼
ਗਰਮੀ ਦੀਆਂ ਤਿੱਖੀਆਂ ਧੁੱਪਾਂ ਅਤੇ ਗਰਮ ਹਵਾਵਾਂ ਨਾਲ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਣ 'ਚ ਪਿਆਜ਼ ਅਹਿਮ ਭੂਮਿਕਾ ਨਿਭਾਉਂਦਾ ਹੈ।


Baljit Singh

Content Editor

Related News