ਇਸ ਤਰ੍ਹਾਂ ਬਣੀ ਸਰਦਾਰ ਪਟੇਲ ਦੀ ਵਿਸ਼ਾਲ ''ਸਟੈਚੂ ਆਫ ਯੂਨਿਟੀ''

Wednesday, Oct 31, 2018 - 06:52 PM (IST)

ਗੁਜਰਾਤ— ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਨੂੰ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦਾ ਦਰਜਾ ਮਿਲਿਆ ਹੈ। ਇਹ ਮੂਰਤੀ 182 ਮੀਟਰ ਉੱਚੀ ਹੈ ਅਚੇ ਇਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਂ ਦਿੱਤਾ ਗਿਆ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੂਰਤੀ ਦੀ ਘੁੰਡ ਚੁਕਾਈ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। 
ਆਓ ਜਾਣਦੇ ਹਾਂ ਮੂਰਤੀ ਦੇ ਨਿਰਮਾਣ ਕੰਮ 'ਚ ਕਿਸ ਕੰਪਨੀਆਂ ਨੇ ਕਿੰਨਾ ਪਾਇਆ ਹਿੱਸਾ—
ਮੂਰਤੀ ਦੇ ਨਿਰਮਾਣ ਵਿਚ ਸਹਿਯੋਗ ਕਰਨ ਵਾਲੀਆਂ ਜਨਤਰ ਕੰਪਨੀਆਂ ਦਾ ਹਿੱਸਾ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀ. ਏ. ਜੀ.) ਦੀ ਹਾਲੀਆ ਰਿਪੋਰਟ ਤੋਂ ਵੀ ਵਧ ਰਿਹਾ ਹੈ। ਸੀ. ਏ. ਜੀ. ਦੀ ਰਿਪੋਰਟ 'ਚ ਕਿਹਾ ਗਿਆ ਕਿ 5 ਜਨਤਕ ਕੰਪਨੀਆਂ ਨੇ ਸਾਲ 2016-17 ਵਿਚ ਇਸ ਮੂਰਤੀ ਦੇ ਨਿਰਮਾਣ ਲਈ ਆਪਣੇ ਬਜਟ ਤੋਂ 147 ਕਰੋੜ ਰੁਪਏ ਦਿੱਤੇ ਸਨ ਪਰ ਪ੍ਰਾਈਮ ਡਾਟਾਬੇਸ ਦੇ ਇਕ ਅਧਿਐਨ ਵਿਚ ਸੂਚੀਬੱਧ ਕੰਪਨੀਆਂ ਦੇ ਬਿਊਰੋ ਤੋਂ ਪਤਾ ਲੱਗਦਾ ਹੈ ਕਿ ਦਰਜਨ ਭਰ ਕੰਪਨੀਆਂ ਨੇ ਪਿਛਲੇ 5 ਸਾਲਾਂ ਵਿਚ ਇਸ ਮੂਰਤੀ ਲਈ 293 ਕਰੋੜ ਰੁਪਏ ਦਾਨ ਦਿੱਤੇ ਸਨ। ਅਸਲ ਵਿਚ ਯੋਗਦਾਨ ਦਾ ਪੂਰਾ ਜ਼ਿਕਰ ਨਾ ਹੋਣ ਕਾਰਨ ਅਸਲ ਰਾਸ਼ੀ ਇਸ ਤੋਂ ਵੀ ਵਧ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਸੀ. ਏ. ਜੀ. ਰਿਪੋਰਟ ਮੁਤਾਬਕ ਅਮਰੀਕਾ ਦੀ ਮਸ਼ਹੂਰ 'ਸਟੈਚੂ ਆਫ ਲਿਬਰਟੀ' ਮੂਰਤੀ ਤੋਂ ਦੋਗੁਣੀ ਉੱਚੀ ਪਟੇਲ ਦੀ ਮੂਰਤੀ ਲਈ ਧਨ ਦੀ ਕਮੀ ਹੋ ਗਈ ਸੀ ਅਤੇ ਉਸ ਲਈ ਜਨਤਕ ਕੰਪਨੀਆਂ ਨੂੰ ਹਿੱਸਾ ਪਾਉਣ ਲਈ ਕਿਹਾ ਗਿਆ। ਇਸ ਰਿਪੋਰਟ ਵਿਚ ਓ. ਐੱਨ. ਜੀ. ਸੀ, ਐੱਚ. ਪੀ. ਸੀ. ਐੱਲ, ਬੀ. ਪੀ. ਸੀ. ਐੱਲ, ਆਈ. ਓ. ਸੀ, ਅਤੇ ਆਇਲ ਇੰਡੀਆ ਦੇ ਨਾਂ ਸਾਹਮਣੇ ਆਏ ਸਨ। 


PunjabKesari

ਮੂਰਤੀ ਦੇ ਨਿਰਮਾਣ ਕੰਮ 'ਚ ਲੱਗੇ 33 ਮਹੀਨੇ—
ਸਟੈਚੂ ਆਫ ਯੂਨਿਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰੀਮ ਪ੍ਰਾਜੈਕਟ ਸੀ। ਇਸ ਮੂਰਤੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸਟੈਚੂ ਆਫ ਲਿਬਰਟੀ ਨੂੰ ਦੇਖਣ ਤੋਂ ਬਾਅਦ ਸਰਕਾਰ ਪਟੇਲ ਦੀ ਮੂਰਤੀ ਬਾਰੇ ਸੋਚਿਆ ਸੀ। ਇਸ ਮੂਰਤੀ ਦਾ ਡਿਜ਼ਾਈਨ ਮਸ਼ਹੂਰ ਮੂਰਤੀਕਾਰ ਰਾਮ ਵੰਜੀ ਸੁਤਾਰ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਇੰਜੀਨੀਅਰਿੰਗ ਖੇਤਰ ਦੀ ਦਿੱਗਜ਼ ਕੰਪਨੀ ਲਾਰਸਨ ਐਂਡ ਟੁਬਰੋ ਨੇ ਕਰੀਬ 30 ਅਰਬ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਇਸ ਮੂਰਤੀ ਨੂੰ 8-10 ਸਾਲਾਂ ਨਹੀਂ ਸਗੋਂ ਕਿ 33 ਮਹੀਨਿਆਂ ਵਿਚ ਤਿਆਰ ਕੀਤਾ ਗਿਆ ਹੈ। ਮੂਰਤੀ ਨੂੰ ਬਣਾਉਣ 'ਚ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਸਰਦਾਰ ਪਟੇਲ ਜੀ ਦਾ ਚਿਹਰਾ ਅਤੇ ਹਾਵ-ਭਾਵ ਨੂੰ ਸਹੀ ਢੰਗ ਨਾਲ ਬਣਾਇਆ ਜਾ ਸਕੇ। ਇਹ ਮੂਰਤੀ ਗੁਜਰਾਤ ਦੇ ਨਰਮਦਾ ਜ਼ਿਲੇ ਵਿਚ ਕੇਵੜੀਆ ਸਥਿਤ ਸਰਦਾਰ ਸਰੋਵਰ ਬੰਨ੍ਹ ਤੋਂ ਲੱਗਭਗ 3 ਕਿਲੋਮੀਟਰ ਦੀ ਦੂਰੀ 'ਤੇ ਸਾਧੂ ਬੇਟ ਟਾਪੂ 'ਤੇ ਬਣਾਈ ਗਈ ਹੈ। 

PunjabKesari

ਕੀ ਕਹਿਣਾ ਹੈ ਕਿ ਮੂਰਤੀਕਾਰ ਦਾ—
ਮੂਰਤੀਕਾਰ ਸੁਤਾਰ ਦਾ ਕਹਿਣਾ ਹੈ ਕਿ ਮੂਰਤੀ ਨੂੰ ਬਣਾਉਣਾ ਇਕ ਵੱਡੀ ਚੁਣੌਤੀ ਰਹੀ। ਪਹਿਲਾਂ 3 ਫੁੱਟ ਅਤੇ 30 ਫੁੱਟ ਦੀ ਮੂਰਤੀ ਦਾ ਨੁਮਨਾ ਤਿਆਰ ਕੀਤਾ ਗਿਆ ਅਤੇ ਜਨਤਕ ਤੌਰ 'ਤੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਪਟੇਲ ਜੀ ਦੀਆਂ ਤਸਵੀਰਾਂ ਇਕੱਠਾ ਕਰ ਕੇ ਟੀਮ ਨੇ 2ਡੀ ਅਤੇ 3ਡੀ ਅਕਸ ਤਿਆਰ ਕੀਤਾ ਅਤੇ ਇਸ ਤਰ੍ਹਾਂ ਉਹ ਚਿਹਰਾ, ਹਾਵ-ਭਾਵ, ਕੱਦ ਦਾ ਪੂਰਾ ਬਾਇਓਮੈਟ੍ਰਿਕ ਬਿਊਰਾ ਤਿਆਰ ਕੀਤਾ ਸੀ ਅਤੇ ਇਸ ਵਿਚ ਕੋਈ ਦੋ-ਰਾਏ ਹੋਣ ਵਰਗੀ ਸਥਿਤੀ ਵੀ ਨਹੀਂ ਹੋਣੀ ਚਾਹੀਦੀ ਸੀ। ਵੱਡੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਪੋਸ਼ਾਕ ਵਿਚ ਮੋੜ (ਵੱਟਾਂ) ਨੂੰ ਦਰਸਾਉਣਾ ਵੀ ਇਕ ਚੁਣੌਤੀ ਸੀ। 

PunjabKesari

ਇਹ ਸਮੱਗਰੀ ਹੋਈ ਇਸਤੇਮਾਲ—
ਪਟੇਲ ਜੀ ਦੀ ਮੂਰਤੀ ਨੂੰ ਬਣਾਉਣ ਲਈ 210,000 ਘਣ ਮੀਟਰ ਕੰਕਰੀਟ ਲੱਗਾ ਹੈ। ਇਸ ਤੋਂ ਇਲਾਵਾ 18,500 ਟਨ ਸਟੀਲ ਲੱਗਾ ਹੈ, ਜੋ ਕਿ ਮੂਰਤੀ ਨੂੰ ਮਜ਼ਬੂਤੀ ਦੇਣ ਲਈ ਵਰਤਿਆ ਗਿਆ। ਕਾਂਸਾ 1700 ਟਨ ਵਰਤਿਆ ਗਿਆ ਅਤੇ ਸੰਰਚਨਾਤਮਕ ਸਟੀਲ 6500 ਟਨ ਵਰਤਿਆ ਗਿਆ ਹੈ। ਇਹ ਮੂਰਤੀ 33 ਮਹੀਨੇ ਵਿਚ ਬਣ ਕੇ ਤਿਆਰ ਹੋਈ। 


Related News