ਉਤਰਾਖੰਡ ’ਚ ਬੋਲੇ ਰਾਜਨਾਥ ਸਿੰਘ- ਸਾਡਾ ਪੁਸ਼ਕਰ ਨਾ ਕਦੇ ਝੁੱਕੇਗਾ, ਨਾ ਕਦੇ ਰੁੱਕੇਗਾ

02/08/2022 4:01:51 PM

ਦੇਹਰਾਦੂਨ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ‘ਅੱਜ ਕੱਲ੍ਹ ਫਿਲਮ ਪੁਸ਼ਪਾ ਚਰਚਾ ’ਚ ਹੈ ਅਤੇ ਸਾਡੇ ਸੀ.ਐੱਮ. ਦਾ ਨਾਂ ਪੁਸ਼ਕਰ ਹੈ, ਕਾਂਗਰਸ ਦੇ ਲੋਕ ਸਮਝਦੇ ਹਨ ਕਿ ਇਹ ਪੁਸ਼ਕਰ ਤਾਂ ਫਲਾਵਰ ਹੈ ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣਾ ਪੁਸ਼ਕਰ ਫਲਾਵਰ ਵੀ ਹੈ ਅਤੇ ਫਾਇਰ ਵੀ, ਸਾਡਾ ਪੁਸ਼ਕਰ ਨਾ ਕਦੇ ਝੁੱਕੇਗਾ ਅਤੇ ਨਾ ਕਦੇ ਰੁੱਕੇਗਾ।

ਰਾਜਨਾਥ ਸਿੰਘ ਨੇ ਅੱਜ ਉਤਰਾਖੰਡ ਦੇ ਗੰਗੋਲਿਹਾਟ ’ਚ ਚੁਣਾਵੀ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਉਤਰਾਖੰਡ ’ਚ ਕਾਂਗਰਸ ਦੀ ਸਥਿਤੀ ਇਹ ਹੈ ਕਿ ਉਹ ਮੁੱਖ ਮੰਤਰੀ ਐਲਾਨ ਕਰਨ ਦੀ ਹਾਲਤ ’ਚ ਨਹੀਂ ਹੈ, ਇਸ ਲਈ ਉਨ੍ਹਾਂ ਨੇ ਕਿਸੇ ਨੇਤਾ ਦਾ ਐਲਾਨ ਨਹੀਂ ਕੀਤਾ ਹੈ। ਉਨ੍ਹਾਂ ਦੇ ਘਰ ’ਚ ਹੀ ਅੱਗ ਲੱਗੀ ਹੋਈ ਹੈ।

 

ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਕਾਂਗਰਸ ਦੇ ਸੰਬੰਧ ’ਚ ਕਹਿਣਾ ਚਾਹੁੰਦਾ ਹਾਂ ਕਿ ਨਾ ਇਨ੍ਹਾਂ ਦੀ ਕੋਈ ਨੀਤੀ ਹੈ, ਨਾ ਹੀ ਇਨ੍ਹਾਂ ਦੀ ਕੋਈ ਨਿਯਤ ਹੈ ਅਤੇ ਨਾ ਹੀ ਇਨ੍ਹਾਂ ਦਾ ਵਿਕਾਸ ਕਰਨ ’ਚ ਕੋਈ ਵਿਸ਼ਵਾਸ ਹੈ। ਕਾਂਗਰਸ ਨੇ ਹਮੇਸ਼ਾ ਦੇਸ਼ ਅਤੇ ਪ੍ਰਦੇਸ਼ ਨੂੰ ਲੁੱਟਿਆ ਹੈ। ਅਸੀਂ ਉਤਰਾਖੰਡ ਨੂੰ ਹੋਰ ਨਹੀਂ ਝੁੱਕਣ ਦਵਾਂਗੇ।


Rakesh

Content Editor

Related News