ਸਟੇਟ ਬੈਂਕ ਆਫ ਇੰਡੀਆ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Thursday, Oct 01, 2020 - 12:27 PM (IST)

ਸਟੇਟ ਬੈਂਕ ਆਫ ਇੰਡੀਆ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ (SBI) ਨੇ ਵੱਖ-ਵੱਖ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਸ ਸੰਬੰਧ ਵਿਚ ਬੈਂਕ ਨੇ ਅਧਿਕਾਰਤ ਵੈਬਸਾਈਟ ਦੇ ਨਾਲ-ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿਟਰ 'ਤੇ ਵੀ ਇਕ ਨੋਟੀਫਿਕੇਸ਼ਨ ਜ਼ਾਰੀ ਕੀਤਾ ਹੈ। ਇਸ ਤਹਿਤ 38 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਬੈਂਕ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

 


ਅਰਜ਼ੀ ਫ਼ੀਸ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਣ ਵਾਲੇ ਸਾਧਾਰਨ, ਓ.ਬੀ.ਸੀ. ਉਮੀਦਵਾਰਾਂ ਨੂੰ 750 ਰੁਪਏ ਫੀਸ ਦੇਣੀ ਹੋਵੇਗੀ। ਉਥੇ ਹੀ ਐਸ.ਸੀ. ਅਤੇ ਐਸ.ਟੀ. ਵਰਗ ਦੇ ਉਮੀਦਵਾਰਾਂ ਨੂੰ ਫ਼ੀਸ ਵਿਚ ਛੋਟ ਦਿੱਤੀ ਗਈ ਹੈ।  

ਇੰਝ ਕਰੋਂ ਆਨਲਾਈਨ ਅਪਲਾਈ
SBI ਦੀ ਅਧਿਕਾਰਤ ਵੈਬਸਾਈਟ https://bank.sbi/web 'ਤੇ ਜਾਓ। ਇਸ ਦੇ ਬਾਅਦ ਪੇਜ਼ ਦੇ ਹੇਠਾਂ ਦਿੱਤੇ ਗਏ ਕਰੀਅਰ ਲਿੰਕ 'ਤੇ ਕਲਿੱਕ ਕਰੋ। ਇੱਥੇ ਲੇਟੈਸਟ ਅਨਾਊਸਮੈਂਟ ਸੈਕਸ਼ਨ 'ਤੇ ਕਲਿੱਕ ਕਰੋ। ਇਸ ਦੇ ਬਾਅਦ ਹੁਣ ਅਪਲਾਈ ਆਨਲਾਈਨ 'ਤੇ ਕਲਿੱਕ ਕਰੋ। ਹੁਣ ਇੱਥੇ ਨਿਊ ਰਜਿਸਟਰੇਸ਼ਨ 'ਤੇ ਕਲਿੱਕ ਕਰੋ ਪਰ ਜੇਕਰ ਤੁਸੀਂ ਪਹਿਲਾਂ ਹੀ ਰਜਿਸਟਰੇਸ਼ਨ ਕਰ ਚੁੱਕੇ ਹੋ ਤਾਂ ਫਿਰ ਲਾਗਇਨ ਕਰ ਲਓ। ਇਸ ਦੇ ਬਾਅਦ ਸਬੰਧਤ ਪੋਸਟ 'ਤੇ ਕਲਿੱਕ ਕਰੋ। ਹੁਣ ਇੱਥੇ ਪੁੱਛੀ ਗਈ ਸਾਰੀ ਜਾਣਕਾਰੀ ਭਰ ਦਿਓ। ਇਸ ਦੇ ਬਾਅਦ ਫੀਸ ਦਾ ਭੁਗਤਾਨ ਕਰੋ। ਹੁਣ ਤੁਹਾਡਾ ਫ਼ਾਰਮ ਕੰਪਲੀਟ ਹੋ ਚੁੱਕਾ ਹੈ। ਇਸ ਦੇ ਬਾਅਦ ਫ਼ਾਰਮ ਦਾ ਪ੍ਰਿੰਟਆਊਟ ਲੈ ਕੇ ਭਵਿੱਖ ਲਈ ਰੱਖ ਲਓ। ਉਮੀਦਵਾਰ ਧਿਆਨ ਰੱਖਣ ਕਿ ਇਸ ਪੋਸਟ 'ਤੇ ਅਪਲਾਈ ਕਰਣ ਵਾਲੇ ਸਾਰੇ ਉਮੀਦਵਾਰਾਂ ਨੂੰ ਰੈਗੂਲਰ ਬੇਸਿਸ 'ਤੇ ਰੱਖਿਆ ਜਾਵੇਗਾ। ਸਿਰਫ਼ ਡਾਟਾ ਪ੍ਰੋਟਕਸ਼ਨ ਅਫ਼ਸਰ ਦੇ ਅਹੁਦਿਆਂ 'ਤੇ ਕੰਟਰੈਕਟ  ਦੇ ਬੇਸਿਸ 'ਤੇ ਨਿਯੁਕਤੀ ਕੀਤੀ ਜਾਵੇਗੀ। ਇਸ ਦੇ ਇਲਾਵਾ ਅਹੁਦੇ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਅਧਿਕਾਰਤ ਪੋਰਟਲ ਦਾ ਰੁਖ਼ ਕਰ ਸਕਦੇ ਹੋ।

 


author

cherry

Content Editor

Related News