ਭਾਜਪਾ ਸਮਾਗਮ ''ਚ ਭਾਂਡੇ ਵੰਡਣ ਦੌਰਾਨ ਮਚੀ ਭਾਜੜ, ਇਕ ਔਰਤ ਦੀ ਮੌਤ, ਚਾਰ ਜ਼ਖਮੀ

Saturday, Mar 09, 2024 - 02:19 PM (IST)

ਭਾਜਪਾ ਸਮਾਗਮ ''ਚ ਭਾਂਡੇ ਵੰਡਣ ਦੌਰਾਨ ਮਚੀ ਭਾਜੜ, ਇਕ ਔਰਤ ਦੀ ਮੌਤ, ਚਾਰ ਜ਼ਖਮੀ

ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ 'ਚ ਸ਼ਨੀਵਾਰ ਨੂੰ ਭਾਜਪਾ ਵਲੋਂ ਆਯੋਜਿਤ ਇਕ ਸਮਾਗਮ 'ਚ ਮਚੀ ਭਾਜੜ 'ਚ ਇਕ 50 ਸਾਲਾ ਔਰਤ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਸਕਕਰਦਰਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 10.30 ਵਜੇ ਰੇਸ਼ਮੀਬਾਗ ਵਿਚ ਭਾਜਪਾ ਦੀ ਨਾਗਪੁਰ ਇਕਾਈ ਵੱਲੋਂ ਆਯੋਜਿਤ ਇਕ ਸਮਾਗਮ ਦੌਰਾਨ ਵਾਪਰੀ।

ਇਹ ਵੀ ਪੜ੍ਹੋ- ਬਟਰ ਚਿਕਨ ਖਾਣਾ ਸ਼ਖ਼ਸ ਨੂੰ ਪਿਆ ਮਹਿੰਗਾ, ਜਾਨ ਦੇ ਕੇ ਚੁਕਾਉਣੀ ਪਈ ਕੀਮਤ, ਸਾਹਮਣੇ ਆਈ ਅਸਲੀ ਵਜ੍ਹਾ

ਉਨ੍ਹਾਂ ਦੱਸਿਆ ਕਿ ਸਮਾਗਮ ਉਸਾਰੀ ਕਿਰਤੀਆਂ ਨੂੰ ਭਾਂਡੇ ਵੰਡੇ ਜਾ ਰਹੇ ਸਨ ਅਤੇ ਵੱਡੀ ਗਿਣਤੀ ਵਿਚ ਲੋਕ ਸਮਾਗਮ ਵਾਲੀ ਥਾਂ ’ਤੇ ਇਕੱਠੇ ਹੋਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਭਾਜੜ ਵਿਚ ਮਨੂੰ ਤੁਲਸੀਰਾਮ ਰਾਜਪੂਤ ਡਿੱਗ ਗਈ, ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ 4 ਹੋਰ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਚਨਚੇਤ ਮੌਤ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸਾਬਣ ਦੇ ਡੱਬਿਆਂ 'ਚੋਂ ਨਿਕਲੀ 9.6 ਕਰੋੜ ਦੀ ਹੈਰੋਇਨ, ਮਿਆਂਮਾਰ ਤੋਂ ਭਾਰਤ 'ਚ ਹੁੰਦੀ ਸੀ ਤਸਕਰੀ


author

Tanu

Content Editor

Related News