ਹਰਿਆਣਾ ''ਚ ਸਟੈਂਪ ਫੀਸ ''ਚ ਕੀਤਾ ਗਿਆ ਵਾਧਾ

09/19/2018 11:47:52 AM

ਚੰੜੀਗੜ੍ਹ— ਸਰਕਾਰ ਨੇ ਸਟੈਂਪ ਫੀਸ 'ਚ ਭਾਰੀ ਵਾਧਾ ਕਰ ਦਿੱਤਾ ਹੈ। ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਮੰਗਲਵਾਰ ਰਾਤ 14 ਬਿੱਲਾਂ 'ਚ ਸਟੈਂਪ ਫੀਸ ਵਧਾਉਣ ਦਾ ਬਿੱਲ ਵੀ ਪਾਸ ਕੀਤਾ ਗਿਆ। ਜਮੀਨੀ ਕਰਾਰ 'ਚ ਲੱਗਣ ਵਾਲੇ ਸਟੈਂਪ ਫੀਸ 'ਚ ਸਭ ਤੋਂ ਜ਼ਿਆਦਾ ਵਾਧਾ ਕੀਤਾ ਹੈ।

ਇਸ ਨੂੰ 2.25 ਰੁਪਏ ਤੋਂ ਵਧਾ ਕੇ 2 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਵੱਖ-ਵੱਖ ਐਗ੍ਰੀਮੈਂਟ 'ਚ ਹੋਰ ਕਾਰਜਾਂ ਦੇ ਸਟੈਂਪ ਫੀਸ 'ਚ 9 ਤੋਂ 1820 ਰੁਪਏ ਤਕ ਦਾ ਵਾਧਾ ਕੀਤਾ ਹੈ। ਕੋਰਟ ਦੇ ਬਾਹਰ ਜ਼ਮੀਨ ਨੂੰ ਲੈ ਕੇ ਹੋਣ ਵਾਲੇ ਫੈਸਲਿਆਂ ਦੇ ਲਈ ਬਣਨ ਵਾਲੇ ਦਸਤਾਵੇਜ਼ਾਂ 'ਤੇ 15 ਰੁਪਏ ਦਾ ਸਟੈਂਪ ਲੱਗਦਾ ਸੀ, ਜੋ ਹੁਣ ਸੰਪਤੀ ਦਾ ਇਕ ਫੀਸਦੀ ਹੋਵੇਗਾ। ਕੋਈ ਦਸਤਾਵੇਜ਼ ਰੱਦ ਕੀਤਾ ਜਾਂਦਾ ਹੈ ਤਾਂ 15 ਦੀ ਥਾਂ 500 ਰੁਪਏ ਦਾ ਸਟੈਂਪ ਲੱਗੇਗਾ।
 


Related News