ਜਨਸਭਾ ਦੌਰਾਨ ਟੁੱਟ ਗਈ ਸਟੇਜ, ਕਈ ਆਗੂ ਡਿੱਗ ਕੇ ਹੋਏ ਜ਼ਖ਼ਮੀ, ਦੇਖੋ ਵੀਡੀਓ

Monday, Jan 29, 2024 - 01:14 AM (IST)

ਜਨਸਭਾ ਦੌਰਾਨ ਟੁੱਟ ਗਈ ਸਟੇਜ, ਕਈ ਆਗੂ ਡਿੱਗ ਕੇ ਹੋਏ ਜ਼ਖ਼ਮੀ, ਦੇਖੋ ਵੀਡੀਓ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ 'ਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਦੇ ਮੁਖੀ ਓਮਪ੍ਰਕਾਸ਼ ਰਾਜਭਰ ਦੀ ਜਨਸਭਾ ਦੌਰਾਨ ਸਟੇਜ ਦਾ ਪਿਛਲਾ ਹਿੱਸਾ ਟੁੱਟ ਗਿਆ, ਜਿਸ ਕਾਰਨ ਪਾਰਟੀ ਦੇ ਕਈ ਆਗੂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ। ਪਾਰਟੀ ਦੇ ਬੁਲਾਰੇ ਅਰੁਣ ਰਾਜਭਰ ਨੇ ਦੱਸਿਆ ਕਿ ਸੀਤਾਪੁਰ ਦੇ ਹੁਮਾਯੂੰਪੁਰ 'ਚ ਇਕ ਜਨਸਭਾ ਦੌਰਾਨ ਸਟੇਜ ਦਾ ਪਿਛਲਾ ਹਿੱਸਾ ਟੁੱਟ ਕੇ ਡਿੱਗ ਗਿਆ ਸੀ।

ਇਹ ਵੀ ਪੜ੍ਹੋ- ਆਮ ਆਦਮੀ ਪਾਰਟੀ ਨੇ ਰੂਬਲ ਸੰਧੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ, ਬਣਾਇਆ ਜਲੰਧਰ ਯੂਥ ਵਿੰਗ ਦਾ ਪ੍ਰਧਾਨ

ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ 'ਚ 6 ਪਾਰਟੀ ਆਗੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਪਾਰਟੀ ਮੁਖੀ ਓਮ ਪ੍ਰਕਾਸ਼ ਰਾਜਭਰ ਪੂਰੀ ਤਰ੍ਹਾਂ ਠੀਕ ਹਨ। ਇਸ ਤੋਂ ਪਹਿਲਾਂ ਓਮ ਪ੍ਰਕਾਸ਼ ਨੇ ਬਿਹਾਰ ਦੇ ਰਾਜਨੀਤਿਕ ਹਾਲਾਤਾਂ ਨੂੰ ਦੇਖਦੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਜਨਤਾ ਦਲ ਯੂਨਾਈਟਿਡ ਦੇ ਮੁਖੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 'ਇੰਡੀਆ' ਗਠਜੋੜ 'ਚ ਆਪਣੇ ਸਹਿਯੋਗੀ ਰਹੇ ਰਾਸ਼ਟਰੀ ਜਨਤਾ ਦਲ ਨਾਲ ਜੋ ਕੀਤਾ ਹੈ, ਉਸ ਨਾਲ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਸਦਮੇ 'ਚ ਹਨ।

 

ਦੱਸ ਦੇਈਏ ਕਿ ਨਿਤੀਸ਼ ਕੁਮਾਰ ਨੇ ਐਤਵਾਰ ਨੂੰ ਨਾਟਕੀ ਘਟਨਾਕ੍ਰਮ ਤਹਿਤ ਰਿਕਾਰਡ 9ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ ਸੀ। ਉਨ੍ਹਾਂ ਨੇ 'ਇੰਡੀਆ' ਅਲਾਇੰਸ ਛੱਡ ਕੇ ਭਾਜਪਾ ਨਾਲ ਨਵੀਂ ਸਰਕਾਰ ਬਣਾ ਲਈ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News