SSP ਦੇ ਬੰਗਲੇ ''ਤੇ ਤਾਇਨਾਤ ਸਿਪਾਹੀ ਨੇ ਖੁਦ ਨੂੰ ਮਾਰੀ ਗੋਲੀ

Saturday, Nov 23, 2024 - 01:14 PM (IST)

SSP ਦੇ ਬੰਗਲੇ ''ਤੇ ਤਾਇਨਾਤ ਸਿਪਾਹੀ ਨੇ ਖੁਦ ਨੂੰ ਮਾਰੀ ਗੋਲੀ

ਸਹਾਰਨਪੁਰ (ਭਾਸ਼ਾ)- ਸਹਾਰਨਪੁਰ ’ਚ ਸੀਨੀਅਰ ਪੁਲਸ ਕਪਤਾਨ ਦੇ ਬੰਗਲੇ ’ਤੇ ਤਾਇਨਾਤ ਇਕ ਸਿਪਾਹੀ ਨੇ ਸ਼ੁੱਕਰਵਾਰ ਨੂੰ ਡਿਊਟੀ ਦੌਰਾਨ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਐੱਸ. ਪੀ. (ਸਿਟੀ) ਅਭਿਮਨਿਊ ਮਾਂਗਲਿਕ ਨੇ ਦੱਸਿਆ ਕਿ ਅੱਜ ਐੱਸ. ਐੱਸ. ਪੀ. ਬੰਗਲੇ ’ਚ ਤਾਇਨਾਤ ਸਿਪਾਹੀ ਅਮਿਤ ਕੁਮਾਰ (37) ਨੇ ਡਿਊਟੀ ਦੌਰਾਨ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਮਾਂਗਲੀਕ ਨੇ ਦੱਸਿਆ ਕਿ ਅਮਿਤ ਕੁਮਾਰ ਦਾ ਪਰਿਵਾਰ ਮੇਰਠ ’ਚ ਰਹਿੰਦਾ ਹੈ। ਉਹ 2010 ਵਿਚ ਪੁਲਸ ਵਿਚ ਭਰਤੀ ਹੋਇਆ ਸੀ ਅਤੇ ਪਰਿਵਾਰਕ ਕਾਰਨਾਂ ਕਰ ਕੇ ਨਿਰਾਸ਼ ਰਹਿੰਦਾ ਸੀ। ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ ਆਨਲਾਈਨ ਗੇਮਾਂ ਖੇਡਣ ਦਾ ਸ਼ੌਕੀਨ ਸੀ। ਉਸ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News