SSB ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Wednesday, Aug 28, 2024 - 08:58 PM (IST)

SSB ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਦੁਰਗ : ਛੱਤੀਸਗੜ੍ਹ 'ਚ ਅਰਧ ਸੈਨਿਕ ਬਲ ਸਸ਼ਸਤਰ ਸੀਮਾ ਬਲ (SSB) ਦੇ ਇਕ ਸਿਪਾਹੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸਿਪਾਹੀ ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਨਵਾਂਈ ਥਾਣਾ ਖੇਤਰ ਦਾ ਹੈ। 

ਐੱਸਐੱਸਬੀ ਦੀ 28ਵੀਂ ਬਟਾਲੀਅਨ ਵਿਚ ਤਾਇਨਾਤ ਸਿਪਾਹੀ ਮਨੋਜ ਕੁਮਾਰ (32) ਜੋ ਕਿ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਸੀਮਾ ਦਾ ਵਸਨੀਕ ਸੀ, ਇਸ ਸਮੇਂ ਅੰਤਾਗੜ੍ਹ ਤੋਂ ਜਨਰਲ ਡਿਊਟੀ ਲਈ ਐੱਸਐੱਸਬੀ ਦੇ ਖੇਤਰੀ ਹੈੱਡਕੁਆਰਟਰ ਰਿਸਾਲੀ, ਭਿਲਾਈ ਵਿਖੇ ਟਰਾਂਜ਼ਿਟ ਕੈਂਪ ਵਿਚ ਤਾਇਨਾਤ ਸੀ। ਮੰਗਲਵਾਰ ਰਾਤ ਮਨੋਜ ਕੁਮਾਰ ਨੂੰ ਮੁੱਖ ਗੇਟ 'ਤੇ ਗਾਰਡ ਵਜੋਂ ਡਿਊਟੀ 'ਤੇ ਲਗਾਇਆ ਗਿਆ ਸੀ। ਇਸ ਦੌਰਾਨ ਰਾਤ ਕਰੀਬ 9 ਵਜੇ ਉਸ ਨੇ ਆਪਣੀ ਇਨਸਾਸ ਰਾਈਫਲ ਨਾਲ ਸਿਰ 'ਚ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਵਾਨ ਨੂੰ ਤੁਰੰਤ ਇਲਾਜ ਲਈ ਸਪੇਸ਼ ਹਸਪਤਾਲ ਸੁਪੇਲਾ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਿਪਾਹੀ ਦੀ ਲਾਸ਼ ਨੂੰ ਬੁੱਧਵਾਰ ਨੂੰ ਪੋਸਟਮਾਰਟਮ ਲਈ ਏਮਜ਼, ਰਾਏਪੁਰ ਲਿਜਾਇਆ ਗਿਆ।


author

Baljit Singh

Content Editor

Related News