ਸ਼੍ਰੀਨਗਰ 'ਚ ਖੁੱਲ੍ਹਿਆ ਸਖੀ-ਵਨ-ਸਟਾਪ ਸੈਂਟਰ
Monday, Jan 18, 2021 - 05:03 PM (IST)
ਜੰਮੂ- ਸ਼੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਨਾਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਸ਼੍ਰੀਨਗਰ 'ਚ ਜਨਾਨੀਆਂ ਨੂੰ ਆਫ਼ਤ 'ਚ ਮਦਦ ਕਰਨ ਲਈ ਸਖੀ ਨਾਂ ਦੇ ਵਨ-ਸਟਾਪ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਬੇਮੀਨਾ ਦੀ ਮੁੱਖ ਪ੍ਰਸ਼ਾਸਕ ਬਿਸਮਾ ਨੇ ਕਿਹਾ ਕਿ ਅਸੀਂ ਜ਼ਮੀਨੀ ਪੱਧਰ 'ਤੇ ਕੰਮ ਕਰਦੇ ਹਾਂ। ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਦੇ ਹਾਂ। ਆਂਗਨਵਾੜੀ ਵਰਕਰ ਸਾਡੇ ਕੇਂਦਰਾਂ ਬਾਰੇ ਲੋਕਾਂ ਨੂੰ ਸੂਚਿਤ ਕਰਨ ਲਈ ਘਰ-ਘਰ ਜਾਂਦੇ ਹਨ। ਜਨਾਨੀਆਂ ਕਿਸੇ ਵੀ ਮਦਦ ਲਈ ਹੈਲਪਲਾਈਨ ਨੰਬਰ 'ਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੀਆਂ ਹਨ।
ਉੱਥੇ ਹੀ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗਨੌਰੀ-ਤਾਂਤਾ ਪਿੰਡ 'ਚ ਐਤਵਾਰ ਨੂੰ ਪਹਿਲੀ ਵਾਰ ਬਿਜਲੀ ਪਹੁੰਚੀ ਤਾਂ ਲੋਕ ਕਾਫ਼ੀ ਖ਼ੁਸ਼ ਹੋ ਗਏ। ਡੋਡਾ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ (ਡੀ.ਡੀ.ਸੀ.) ਨੇ ਦੱਸਿਆ,''ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਅੱਜ ਇਨ੍ਹਾਂ ਨੂੰ ਇਤਿਹਾਸ 'ਚ ਪਹਿਲੀ ਵਾਰ ਬਿਜਲੀ ਮਿਲੀ ਹੈ।'' ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਇੱਥੋਂ ਦੇ ਲੋਕਾਂ ਨੂੰ ਬਿਜਲੀ ਮਿਲੀ ਹੈ। ਬਾਕੀ ਪਿੰਡਾਂ 'ਚ ਕੰਮ ਚੱਲ ਰਿਹਾ ਹੈ।