ਸ਼੍ਰੀਨਗਰ ਲਈ 131 ਸਾਲਾਂ ’ਚ ਸਭ ਤੋਂ ਗਰਮ ਰਿਹਾ ਮਾਰਚ ਦਾ ਮਹੀਨਾ

04/06/2022 2:01:22 PM

ਸ਼੍ਰੀਨਗਰ- ਜੰਮੂ-ਕਸ਼ਮੀਰ ’ਚ ਮਾਰਚ ਮਹੀਨੇ ’ਚ ਰਿਕਾਰਡ ਤੋੜ ਤਾਪਮਾਨ ਵੇਖਿਆ ਗਿਆ। ਘਾਟੀ ਦੇ ਕਈ ਹਿੱਲ ਸਟੇਸ਼ਨਾਂ ਨੇ ਹੁਣ ਤਕ ਦੇ ਵੱਧ ਤੋਂ ਵੱਧ ਤਾਪਮਾਨ ਦੇ ਰਿਕਾਰਡ ਤੋੜ ਦਿੱਤੇ ਹਨ। ਮਾਰਚ 2022 ਸ਼੍ਰੀਨਗਰ ’ਚ ਘੱਟ ਤੋਂ ਘੱਟ ਤਾਪਮਾਨ 1892 ਤੋਂ ਬਾਅਦ ਸਭ ਤੋਂ ਗਰਮ ਰਿਹਾ। ਸ਼੍ਰੀਨਗਰ ’ਚ ਤਾਪਮਾਨ ਨੇ 131 ਸਾਲਾਂ ਦਾ ਰਿਕਾਰਡ ਤੋੜਿਆ ਹੈ।

ਸ਼੍ਰੀਨਗਰ ਦੇ ਮੌਸਮ ਵਿਗਿਆਨੀ ਮੁਹੰਮਦ ਹੁਸੈਨ ਮੀਰ ਨੇ ਕਿਹਾ, "ਅਸੀਂ ਮਾਰਚ 2022 ਵਿਚ ਵੱਧ ਤੋਂ ਵੱਧ ਤਾਪਮਾਨ 27.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ, ਜੋ ਕਿ 1892 ਵਿਚ ਰਿਕਾਰਡ ਕੀਤੇ ਜਾਣ ਤੋਂ ਬਾਅਦ ਸਭ ਤੋਂ ਵੱਧ ਤਾਪਮਾਨ ਸੀ। ਮਾਰਚ 1971 ਵਿਚ ਅਸੀਂ ਸਭ ਤੋਂ ਵੱਧ 27.3 ਡਿਗਰੀ ਸੈਲਸੀਅਸ ਦੇਖਿਆ ਸੀ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਕੁਦਰਤੀ ਹੈ,ਪਰ ਇਹ ਗਲੋਬਲ ਵਾਰਮਿੰਗ ਦਾ ਨਤੀਜਾ ਵੀ ਹੋ ਸਕਦਾ ਹੈ।

ਸਿਰਫ ਸ਼੍ਰੀਨਗਰ ਹੀ ਨਹੀਂ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਹਿੱਸੇ ਗਰਮੀ ਦੀ ਲਪੇਟ 'ਚ ਹਨ। ਹਰ ਮੌਸਮ ਸਟੇਸ਼ਨ ਆਮ ਤਾਪਮਾਨ ਤੋਂ 9-10 ਡਿਗਰੀ ਵੱਧ ਰਿਕਾਰਡ ਕਰ ਰਿਹਾ ਹੈ। ਜੰਮੂ ਦੇ ਕਟੜਾ ਤੋਂ ਸ਼ੁਰੂ ਹੋਣ ਵਾਲੇ ਭਦਰਵਾਹ, ਕਿਸ਼ਤਵਾੜ ਅਤੇ ਰਾਮਬਨ ਸਮੇਤ ਪੀਰ ਪੰਜਾਲ ਰੇਂਜ ਸਭ ਤੋਂ ਪ੍ਰਭਾਵਿਤ ਖੇਤਰ ਹਨ। ਕਸ਼ਮੀਰ ਦੇ ਪ੍ਰਮੁੱਖ ਅਤੇ ਭਰੋਸੇਮੰਦ ਮੌਸਮ ਸਪੋਟਰ Kashmir_Weather ਨੇ ਵੀ ਟਵੀਟ ਦੀ ਕਰ ਕੇ ਕਿਹਾ ਕਿ ਮਾਰਚ ਵਿਚ ਔਸਤ ਤਾਪਮਾਨ ਇਸ ਸਾਲ ਸਭ ਤੋਂ ਗਰਮ ਰਿਹਾ ਹੈ।

ਸੋਸ਼ਲ ਮੀਡੀਆ ਚੈਨਲ ਨੇ ਕਿਹਾ ਕਿ ਸ਼੍ਰੀਨਗਰ ਵਿਚ ਔਸਤਨ ਵੱਧ ਤੋਂ ਵੱਧ 20.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ 2004 ਤੋਂ ਬਾਅਦ ਸਭ ਤੋਂ ਗਰਮ ਸੀ। ਔਸਤਨ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਰਿਹਾ, ਜੋ ਕਿ 131 ਸਾਲਾਂ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਸੀ।


Tanu

Content Editor

Related News