ਸ਼੍ਰੀਨਗਰ 'ਚ ਡਿਪਟੀ ਮੇਅਰ ਦੇ 3 ਦਫਤਰਾਂ 'ਤੇ ਆਮਦਨ ਟੈਕਸ ਦਾ ਛਾਪਾ

Tuesday, Jun 11, 2019 - 05:53 PM (IST)

ਸ਼੍ਰੀਨਗਰ 'ਚ ਡਿਪਟੀ ਮੇਅਰ ਦੇ 3 ਦਫਤਰਾਂ 'ਤੇ ਆਮਦਨ ਟੈਕਸ ਦਾ ਛਾਪਾ

ਸ਼੍ਰੀਨਗਰ— ਜੰਮੂ ਐਂਡ ਕਸ਼ਮੀਰ ਬੈਂਕ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਕਾਰਵਾਈ ਕਰਨ ਦੇ ਕੁਝ ਦਿਨ ਅੰਦਰ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਸ਼੍ਰੀਨਗਰ ਨਗਰ ਨਿਗਮ ਦੇ ਡਿਪਟੀ ਮੇਅਰ ਸ਼ੇਖ ਇਮਰਾਨ ਦੇ 3 ਦਫਤਰਾਂ ਸਮੇਤ 8 ਟਿਕਾਣਿਆਂ 'ਤੇ ਛਾਪਾ ਮਾਰਿਆ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਟੀਮ ਨੇ ਪੁਰਾਣੇ ਸ਼ਹਿਰ ਦੇ ਬੋਹਰੀ ਕਦਲ ਇਲਾਕੇ ਅਤੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਨੌਗਾਮ 'ਚ ਸਥਿਤ ਦਫਤਰਾਂ 'ਚ ਛਾਪੇ ਮਾਰੇ। ਇਸ ਤੋਂ ਇਲਾਵਾ ਆਦਮਨ ਟੈਕਸ ਵਿਭਾਗ ਨੇ ਦਿੱਲੀ ਅਤੇ ਬੈਂਗਲੁਰੂ ਦੇ ਵੀ ਇਕ-ਇਕ ਟਿਕਾਣੇ 'ਤੇ ਛਾਪਾ ਮਾਰਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਹਾਲ ਹੀ 'ਚ ਬੈਂਕ ਦੇ ਮਾਮਲਿਆਂ 'ਚ ਉਜਾਗਰ ਹੋਈਆਂ ਬੇਨਿਯਮੀਆਂ ਨਾਲ ਸੰਬੰਧਤ ਹਨ ਅਤੇ ਸੂਬੇ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਛਾਪੇਮਾਰੀ ਕੀਤੀ। 

PunjabKesari
ਅਧਿਕਾਰੀਆਂ ਨੇ ਦੱਸਿਆ ਕਿ ਆਮਦਨ ਟੈਕਸ ਵਿਭਾਗ ਨੂੰ ਇਸ ਸੰਬੰਧ ਵਿਚ ਹੇਰਾ-ਫੇਰੀ ਅਤੇ ਵਿੱਤੀ ਬੇਨਿਯਮੀਆਂ ਦਾ ਖਦਸ਼ਾ ਸੀ ਅਤੇ ਇਸ ਲਈ ਅੱਗੇ ਦੀ ਜਾਣਕਾਰੀ, ਸਬੂਤ ਅਤੇ ਦਸਤਾਵੇਜ਼ ਇਕੱਠੇ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਬੈਂਕ ਦੇ ਪ੍ਰਧਾਨ ਪਰਵੇਜ਼ ਅਹਿਮਦ ਨੂੰ ਹਟਾਏ ਜਾਣ ਦੀ ਪਿੱਠਭੂਮੀ ਵਿਚ ਇਹ ਕਾਰਵਾਈ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਬੈਂਕ ਵਿਚ ਸੂਬਾ ਸਰਕਾਰ ਦੀ 59 ਫੀਸਦੀ ਹਿੱਸੇਦਾਰੀ ਹੈ।


author

Tanu

Content Editor

Related News