ਸ਼੍ਰੀਨਗਰ ''ਚ ਠੰਡ ਨੇ ਤੋੜਿਆ 28 ਸਾਲ ਦਾ ਰਿਕਾਰਡ

Thursday, Dec 27, 2018 - 01:10 PM (IST)

ਸ਼੍ਰੀਨਗਰ ''ਚ ਠੰਡ ਨੇ ਤੋੜਿਆ 28 ਸਾਲ ਦਾ ਰਿਕਾਰਡ

ਸ਼੍ਰੀਨਗਰ — ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਠੰਡ ਨੇ ਵੀਰਵਾਰ ਨੂੰ ਪਿਛਲੇ 28 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਇੱਥੇ ਘੱਟ ਤੋਂ ਘੱਟ ਤਾਪਮਾਨ 0 ਤੋਂ 7.6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। 7 ਦਸੰਬਰ 1990 'ਚ ਇੱਥੇ ਪਾਰਾ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਪਾਰਾ ਡਿੱਗਣ ਕਾਰਨ ਵਿਸ਼ਵ ਪ੍ਰਸਿੱਧ ਡਲ ਝੀਲ ਸਮੇਤ ਤਲਾਬ ਅਤੇ ਨਾਲਿਆਂ ਵਿਚ ਬਰਫ ਜਮ ਗਈ ਹੈ। ਠੰਡ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਬਹੁਤ ਘੱਟ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਰਹੇ ਹਨ। ਸ਼੍ਰੀਨਗਰ ਵਿਚ ਬੁੱਧਵਾਰ ਦੀ ਰਾਤ ਸਭ ਤੋਂ ਠੰਡੀ ਰਾਤ ਰਹੀ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਇੱਥੇ ਤਾਪਮਾਨ 0 ਤੋਂ 6.8 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਸੀ। 

ਤਾਪਮਾਨ ਵਿਚ ਗਿਰਾਵਟ ਕਾਰਨ ਸ਼੍ਰੀਨਗਰ ਅਤੇ ਉਸ ਦੇ ਬਾਹਰੀ ਖੇਤਰਾਂ ਵਿਚ ਤਲਾਬਾਂ ਵਿਚ ਬਰਫ ਜਮ ਗਈ ਹੈ। ਖਾਲੀ ਮੈਦਾਨਾਂ, ਸੜਕਾਂ ਅਤੇ ਹੋਰ ਥਾਵਾਂ 'ਚ ਜਮ੍ਹਾਂ ਪਾਣੀ ਵੀ ਬਰਫ ਬਣ ਗਿਆ ਹੈ। ਜਲ ਸਪਲਾਈ ਯੋਜਨਾਵਾਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਉੱਪਰੀ ਹਿੱਸੇ ਵਿਚ ਬਰਫਬਾਰੀ ਹੋਣ ਕਾਰਨ ਪਾਣੀ ਦੇ ਸਰੋਤ ਜਮ ਗਏ ਹਨ, ਜਿਸ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਸ਼ਹਿਰ ਦਾ ਮੌਸਮ ਖੁਸ਼ਕ ਅਤੇ ਸਰਦ ਬਣਿਆ ਰਹੇਗਾ।


Related News