ਸ਼੍ਰੀਨਗਰ ਸੈਂਟਰਲ ਜੇਲ ਬਣਿਆ ਅੱਤਵਾਦੀਆਂ ਦੀ ਭਰਤੀ ਦਾ ਟਿਕਾਣਾ, ਸੀ.ਆਈ.ਡੀ. ਦਾ ਖੁਲਾਸਾ

02/21/2018 3:44:37 PM

ਸ਼੍ਰੀਨਗਰ— ਪਾਕਿਸਤਾਨੀ ਅੱਤਵਾਦੀ ਨਵੀਦ ਜੱਟ ਮਹਾਰਾਜਾ ਹਰੀ ਸਿੰਘ ਹਸਪਤਾਲ ਚੋਂ ਭੱਜਣ ਤੋਂ ਬਾਅਦ ਸੀ.ਆਈ.ਡੀ. ਦੀ ਰਿਪੋਰਟ 'ਚ ਖੁਲਾਸਾ ਹੋਇਆ ਕਿ ਅੱਤਵਾਦੀਆਂ ਦੀ ਭਰਤੀ ਦਾ ਟਿਕਾਣਾ ਹੁਣ ਸੈਂਟਰਲ ਜੇਲ ਬਣ ਗਿਆ ਹੈ। ਇਥੇ ਅੱਤਵਾਦੀਆਂ ਦੀ ਨਵੀਂ ਭਰਤੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਰਿਪੋਰਟ ਆਈ.ਜੀ. ਏ.ਜੀ. ਮੀਰ ਨੇ ਪਿਛਲੇ ਸਾਲ ਬਣਾਈ ਸੀ। ਜਿਸ ਨੂੰ ਡੀ.ਜੀ.ਪੀ. ਡਾ. ਐੈੱਸ.ਪੀ. ਵੈਦ ਨੇ ਮੁੱਖ ਸਕੱਤਰ ਗ੍ਰਹਿ ਗੋਇਲ ਨੂੰ ਭੇਜੀ ਹੈ। ਰਿਪੋਰਟ 'ਚ ਜ਼ਿਆਦਾਤਰ ਕੈਦੀਆਂ ਨੇ ਅਨੁਰੂਪ ਪ੍ਰਸ਼ਾਸ਼ਨਿਕ ਵਿਵਸਥਾ ਬਣਾਈ ਹੋਈ ਹੈ। ਸ਼੍ਰੀਨਗਰ ਸੈਂਟਰਲ ਜੇਲ ਸ਼ਹਿਰ ਦੇ ਡਾਊਨਟਾਉਨ 'ਚ ਹੈ। ਇਸ 'ਚ ਹਾਈ ਪ੍ਰੋਫਾਈਲ ਅੱਤਵਾਦੀ ਰੱਖੇ ਗਏ ਹਨ। ਅੱਤਵਾਦੀ ਸਿੱਧੇ ਅਤੇ ਅਸਿੱਧੇ ਤੌਰ 'ਤੇ ਜੇਲ ਕਰਮੀਆਂ ਨੂੰ ਧਮਕਾਉਂਦੇ ਹਨ।
ਜੇਲ ਦੀ ਨਹੀਂ ਹੋਈ ਤਲਾਸ਼ੀ
ਨਵੀਦ ਦੇ ਭੱਜਣ ਤੋਂ ਬਾਅਦ ਇਥੇ ਕਿਸੇ ਨੇ ਵੀ ਜੇਲ ਦੀ ਤਲਾਸ਼ੀ ਨਹੀਂ ਲਈ ਹੈ। ਮਿਸ਼ਰਾ ਨੇ ਸੀ.ਆਈ.ਡੀ. ਰਿਪੋਰਟ ਦੇ ਜਵਾਬ ਲਿਖਿਆ ਹੈ ਕਿ ਉਨ੍ਹਾਂ ਨੇ ਆਈ.ਜੀ. ਮੁਨੀਰ ਖ਼ਾਨ ਅਤੇ ਡੀ.ਆਈ.ਜੀ. ਤੋਂ ਜੇਲ ਦੀ ਤਲਾਸ਼ੀ ਲੈਣ ਨੂੰ ਕਈ ਵਾਰ ਕਿਹਾ ਪਰ ਉਹ ਨਹੀਂ ਆਏ। ਇਨ੍ਹਾਂ ਹੀ ਨਹੀਂ ਇਥੇ ਕੈਦੀਆਂ ਨੂੰ ਵੱਖ-ਵੱਖ ਜੇਲਾਂ 'ਚ ਰੱਖਣ ਦਾ ਕੰਮ ਵੀ ਨਹੀਂ ਹੋ ਸਕਿਆ। ਉਨ੍ਹਾਂ ਨੇ ਲਿਖਿਆ ਹੈ ਕਿ 300 ਕੈਦੀਆਂ ਦੀ ਸੁਰੱਖਿਆ ਲਈ ਇਕ ਸਮੇਂ 'ਚ ਲੱਗਭਗ 20 ਲੋਕ ਹੁੰਦੇ ਹਨ। ਪੱਤਰ 'ਚ ਮਿਸ਼ਰਾ ਨੇ ਲਿਖਿਆ ਹੈ ਕਿ ਰਾਜ ਦੇ ਕਾਨੂੰਨ ਵਿਭਾਗ 'ਚ ਐਡਵੋਕੇਟ ਜਨਰਲ ਅਤੇ ਐਡਨੀਸ਼ੀਅਲ ਐਡਵੋਕੇਟ ਜਨਰਲ ਨੂੰ ਆਦੇਸ਼ ਕਰਨਾ ਚਾਹੀਦਾ ਕਿ ਉਹ ਕੈਦੀਆਂ ਦੇ ਸਥਾਨ ਬਦਲਣ ਦੀ ਰੋਕ ਨੂੰ ਹਟਾਇਆ ਜਾਵੇ।


Related News