ਸ਼੍ਰੀਨਗਰ ਹਵਾਈ ਅੱਡੇ 'ਤੇ ਬਰਫ਼ ਨਾਲ ਟਕਰਾਇਆ ਜਹਾਜ਼, ਵਾਲ-ਵਾਲ ਬਚੇ 200 ਤੋਂ ਵੱਧ ਮੁਸਾਫ਼ਰ

01/14/2021 2:15:46 PM

ਸ਼੍ਰੀਨਗਰ/ਜੰਮੂ- ਸ਼੍ਰੀਨਗਰ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਬੁੱਧਵਾਰ ਨੂੰ 200 ਤੋਂ ਵੱਧ ਮੁਸਾਫ਼ਰ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਦੁਪਹਿਰ 12.30 ਵਜੇ ਦਿੱਲੀ ਜਾਣ ਵਾਲਾ ਇਕ ਯਾਤਰੀ ਹਵਾਈ ਜਹਾਜ਼ ਬਰਫ਼ ਦੇ ਇਕ ਟਿੱਲੇ ਨਾਲ ਟਕਰਾ ਗਿਆ। ਸਾਰੇ ਯਾਤਰੀਆਂ ਨੂੰ ਇੰਡੀਗੋ ਜਹਾਜ਼ 'ਚੋਂ ਉਤਾਰ ਕੇ ਦੂਜੇ ਜਹਾਜ਼ 'ਚ ਸ਼ਿਫਟ ਕੀਤਾ ਗਿਆ। ਬਾਅਦ 'ਚ ਉਕਤ ਹਵਾਈ ਜਹਾਜ਼ ਨੂੰ ਵੀ ਰਨਵੇ 'ਤੇ ਲਿਆਂਦਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਤੋਂ ਬਾਅਦ ਸ਼੍ਰੀਨਗਰ ਏਅਰਪੋਰਟ 'ਤੇ ਬਰਫ਼ ਦਾ ਇਕ ਵੱਡਾ ਟਿੱਲਾ ਬਣ ਗਿਆ ਸੀ। ਜਦੋਂ ਇਹ ਜਹਾਜ਼ ਉਡਾਣ ਭਰਨ ਲੱਗਾ ਤਾਂ ਇਸ ਦਾ ਇੰਜਣ ਰਨਵੇ 'ਤੇ ਬਰਫ਼ ਦੇ ਟੁੱਕੜੇ ਨਾਲ ਟਕਰਾ ਗਈ। ਪਾਇਲਟ ਨੇ ਆਪਣੀ ਸਮਝਦਾਰੀ ਅਤੇ ਏਅਰਪੋਰਟ ਅਥਾਰਟੀ ਵਿਚਾਲੇ ਬਿਹਤਰ ਤਾਲਮੇਲ ਕਾਰਣ ਜਹਾਜ਼ ਨੂੰ ਰੋਕ ਕੇ ਉਸ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਅ ਲਿਆ। 

PunjabKesariਇਸ ਘਟਨਾ ਨਾਲ ਮੁਸਾਫ਼ਰਾਂ 'ਚ ਦਹਿਸ਼ਤ ਪੈਦਾ ਹੋ ਗਈ। ਏਅਰਪੋਰਟ ਦੇ ਅਧਿਕਾਰੀਆਂ ਅਨੁਸਾਰ ਸਾਰੇ ਮੁਸਾਫ਼ਰ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਜੋੜਨ ਵਾਲੀ ਇਕੋ-ਇਕ ਜੰਮੂ-ਸ਼੍ਰੀਨਗਰ ਸੜਕ ਵੱਖ-ਵੱਖ ਥਾਂਵਾਂ 'ਤੇ ਢਿੱਗਾਂ ਡਿੱਗਣ ਕਾਰਨ ਬੰਦ ਪਈ ਹੈ। ਇਸ ਕਾਰਣ ਲੋਕਾਂ ਲਈ ਹਵਾਈ ਮਾਰਗ ਹੀ ਇਕੋ-ਇਕ ਸਾਧਨ ਹੈ, ਜਿਸ ਰਾਹੀਂ ਉਹ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਜਾ ਸਕਦੇ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News