ਅਧਿਆਤਮਿਕ ਗੁਰੂ ਰਵੀ ਸ਼ੰਕਰ ਨੇ ਕੋਲਕਾਤਾ ਕਾਂਡ 'ਤੇ ਦਿੱਤੇ ਵਿਚਾਰ, ਕਿਹਾ- ''ਸਮਾਜ 'ਚ ਹੈ ਜਾਗਰੂਕਤਾ ਦੀ ਕਮੀ''

Friday, Aug 16, 2024 - 12:58 AM (IST)

ਅਧਿਆਤਮਿਕ ਗੁਰੂ ਰਵੀ ਸ਼ੰਕਰ ਨੇ ਕੋਲਕਾਤਾ ਕਾਂਡ 'ਤੇ ਦਿੱਤੇ ਵਿਚਾਰ, ਕਿਹਾ- ''ਸਮਾਜ 'ਚ ਹੈ ਜਾਗਰੂਕਤਾ ਦੀ ਕਮੀ''

ਨੈਸ਼ਨਲ ਡੈਸਕ- ਆਰ.ਜੀ. ਕਾਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਹਿਲਾ ਨਰਸ ਨਾਲ ਹੋਏ ਅਣਮਨੁੱਖੀ ਜਬਰ-ਜਨਾਹ ਤੋਂ ਬਾਅਦ ਕਤਲ ਦਾ ਮਾਮਲਾ ਦੇਸ਼ 'ਚ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਮ੍ਰਿਤਕ ਮਹਿਲਾ ਨਰਸ ਨੂੰ ਨਿਆਂ ਦਿਵਾਉਣ ਲਈ ਦੇਸ਼ ਦੇ ਕਈ ਮੈਡੀਕਲ ਸੰਗਠਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ ਤੇ ਇਸ ਦੌਰਾਨ ਮਰੀਜ਼ਾਂ ਨੂੰ ਐਮਰਜੈਂਸੀ ਤੋਂ ਇਲਾਵਾ ਹੋਰ ਸੇਵਾਵਾਂ ਨਿਰਧਾਰਿਤ ਸਮੇਂ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਇਸੇ ਦੌਰਾਨ ਅਧਿਆਤਮਿਕ ਗੁਰੂ ਅਤੇ 'ਆਰਟ ਆਫ ਲਿਵਿੰਗ' ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਇਸ ਮਾਮਲੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ 'ਚ ਇੱਕ ਬਹੁਤ ਹੀ ਅਣਸੁਖਾਵੀਂ ਘਟਨਾ ਵਾਪਰੀ ਹੈ ਜਿਸ ਨੇ ਸਮਾਜ ਵਿੱਚ ਨਿਰਾਸ਼ਾ ਫੈਲਾਈ ਹੈ ਤੇ ਨੈਤਿਕਤਾ ਦੀ ਘਾਟ ਨੂੰ ਦਰਸਾਉਂਦੀ ਹੈ। ਪਰ ਇਸ ਦੇ ਨਾਲ ਹੀ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਨਵਰਾਤਰੀ ਦਾ ਤਿਉਹਾਰ ਆਉਣ ਵਾਲਾ ਹੈ। ਲੋਕ ਨੱਚ-ਟੱਪ ਰਹੇ ਹਨ ਤੇ ਪਾਰਟੀ ਕਰ ਰਹੇ ਹਨ। 

ਇਹ ਸਭ ਕੁਝ ਹੋ ਰਿਹਾ ਹੈ, ਪਰ ਬਦਕਿਸਮਤੀ ਨਾਲ, ਦੇਸ਼ ਦੇ ਕਈ ਹਿੱਸੇ ਹਾਲੇ ਵੀ ਬਹੁਤੇ ਸੁਰੱਖਿਅਤ ਨਹੀਂ ਹਨ। ਅਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਮਜ਼ਬੂਤੀ ਨਾਲ ਉਨ੍ਹਾਂ ਮਾਮਲਿਆਂ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 

ਉਨ੍ਹਾਂ ਅੱਗੇ ਕਿਹਾ ਕਿ ਔਰਤਾਂ, ਬੱਚਿਆਂ ਤੇ ਬਜ਼ੁਰਗਾਂ 'ਤੇ ਅਜਿਹੇ ਕਿਸੇ ਵੀ ਅੱਤਿਆਚਾਰ ਦੀ ਸਖ਼ਤ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਅਸੀਂ ਸਮਾਜ ਦੇ ਸੱਭਿਆਚਾਰ ਨੂੰ ਗਲਤ ਰਾਹ 'ਤੇ ਨਹੀਂ ਜਾਣ ਦੇ ਸਕਦੇ। ਅਸੀਂ ਆਪਣੇ ਸਮਾਜ ਨੂੰ ਅਜਿਹੇ ਗ਼ਲਤ ਰਸਤੇ 'ਤੇ ਨਹੀਂ ਜਾਣ ਦੇ ਸਕਦੇ। ਇਸ ਦੌਰਾਨ ਬੇਕਾਬੂ ਹੋਈ ਭੀੜ ਹਿੰਸਾ 'ਤੇ ਉਤਰ ਆਉਂਦੀ ਹੈ ਤੇ ਹਿੰਸਾ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ। 

ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ 'ਚ ਜਾਗਰੂਕਤਾ ਦੀ ਲੋੜ ਹੈ ਤੇ ਇਸ ਖੇਤਰ 'ਚ ਬਹੁਤ ਕੰਮ ਕਰਨ ਦੀ ਲੋੜ ਹੈ। ਇਹ ਵੀ ਬਹੁਤ ਗੰਭੀਰ ਮੁੱਦਾ ਹੈ ਕਿ ਜੋ ਡਾਕਟਰ ਰੱਬ ਦਾ ਰੂਪ ਮੰਨੇ ਜਾਂਦੇ ਹਨ ਤੇ ਲੋਕਾਂ ਦੀਆਂ ਕੀਮਤੀਂ ਜਾਨਾਂ ਬਚਾਉਂਦੇ ਹਨ, ਉਨ੍ਹਾਂ ਨੂੰ ਹੀ ਹਿੰਸਾ ਤੇ ਹਮਲਿਆਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਇਸੇ ਤੋਂ ਪਤਾ ਲੱਗਦਾ ਹੈ ਕਿ ਸਮਾਜ 'ਚ ਜਾਗਰੂਕਤਾ ਦੀ ਕਮੀ ਹੈ। ਮੈਂ ਪੂਰੇ ਦੇਸ਼ ਦੇ ਮੈਡੀਕਲ ਭਾਈਚਾਰੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਸਭ ਤੁਹਾਡੇ ਨਾਲ ਹਾਂ। ਅਸੀਂ ਸਭ ਇਕਜੁਟਤਾ ਨਾਲ ਤੁਹਾਡੇ ਨਾਲ ਹਾਂ।

ਇਹ ਵੀ ਪੜ੍ਹੋ- 'Silver Dream' ਟੁੱਟਣ ਤੋਂ ਬਾਅਦ ਵਿਨੇਸ਼ ਦੀ ਭਾਵੁਕ ਪੋਸਟ- 'ਸਾਡੀ ਵਾਰੀ ਤਾਂ ਲੱਗਦੈ ਰੱਬ ਸੁੱਤਾ ਹੀ ਰਹਿ ਗਿਆ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News