ਸ਼੍ਰੀਲੰਕਾ ਸਥਿਤ ਸੀਤਾ ਏਲੀਆ ਦੇ ਪੱਥਰ ਦਾ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਕੀਤਾ ਜਾਵੇਗਾ ਇਸਤੇਮਾਲ

Saturday, Mar 20, 2021 - 03:07 PM (IST)

ਸ਼੍ਰੀਲੰਕਾ ਸਥਿਤ ਸੀਤਾ ਏਲੀਆ ਦੇ ਪੱਥਰ ਦਾ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਕੀਤਾ ਜਾਵੇਗਾ ਇਸਤੇਮਾਲ

ਅਯੁੱਧਿਆ- ਸ਼੍ਰੀਲੰਕਾ 'ਚ ਭਾਰਤ ਦੇ ਹਾਈ ਕਮਿਸ਼ਨ ਨੇ ਦੱਸਿਆ ਕਿ ਸ਼੍ਰੀਲੰਕਾ ਸਥਿਤ ਸੀਤਾ ਏਲੀਆ ਦੇ ਪੱਥਰ ਦਾ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ 'ਚ ਇਸਤੇਮਾਲ ਕੀਤਾ ਜਾਵੇਗਾ। ਇਹ ਭਾਰਤ ਅਤੇ ਸ਼੍ਰੀਲੰਕਾ ਦੇ ਸੰਬੰਧਾਂ ਦੀ ਮਜ਼ਬੂਤੀ ਦਾ ਸਤੰਭ ਬਣੇਗਾ। ਅਜਿਹਾ ਮੰਨਿਆ ਜਾਂਦਾ ਹੈ ਕਿ ਮਾਤਾ ਸੀਤਾ ਨੂੰ ਰਾਵਣ ਨੇ ਸ਼੍ਰੀਲੰਕਾ 'ਚ ਇਸੇ ਸਥਾਨ 'ਤੇ ਬੰਦੀ ਬਣਾ ਕੇ ਰੱਖਿਆ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਡਾ ਮੋਰਾਗੋਡਾ ਇਸ ਪੱਥਰ ਨੂੰ ਭਾਰਤ ਲਿਆਉਣਗੇ। ਸ਼੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਟਵੀਟ ਕੀਤਾ,''ਅਯੁੱਧਿਆ 'ਚ ਰਾਮ ਮੰਦਰ ਲਈ ਸ਼੍ਰੀਲੰਕਾ ਸਥਿਤ ਸੀਤਾ ਏਲੀਆ ਦੇ ਪੱਥਰ ਦੀ ਵਰਤੋਂ ਦਾ ਇਸਤੇਮਾਲ ਭਾਰਤ ਅਤੇ ਸ਼੍ਰੀਲੰਕਾ ਦੇ ਸੰਬੰਧਾਂ ਦੀ ਮਜ਼ਬੂਤੀ ਦਾ ਸਤੰਭ ਬਣੇਗਾ। ਭਾਰਤ 'ਚ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਮਿਲਿੰਦਾ ਮੋਰਾਗੋਡਾ ਨੂੰ ਹਾਈ ਕਮਿਸ਼ਨ ਦੀ ਮੌਜੂਦਗੀ 'ਚ ਮਿਊਰਪਤੀ ਅੰਮਾਨ ਮੰਦਰ 'ਚ ਇਹ ਪੱਥਰ ਸੌਂਪਿਆ ਗਿਆ।''

PunjabKesari

ਇਹ ਵੀ ਪੜ੍ਹੋ : ‘ਰਾਮ ਮੰਦਰ ਨਿਰਮਾਣ ਦੇ ਖਰਚ ਨਾਲੋਂ ਡੇਢ ਗੁਣਾ ਜ਼ਿਆਦਾ 2100 ਕਰੋੜ ਇਕੱਠਾ ਹੋਇਆ ਚੰਦਾ’

PunjabKesari

ਸੀਤਾ ਏਲੀਆ 'ਚ ਮਾਤਾ ਸੀਤਾ ਦਾ ਇਕ ਮੰਦਰ ਹੈ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਸੇ ਸਥਾਨ 'ਤੇ ਲੰਕਾਪਤੀ ਰਾਵਣ ਨੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ ਸੀ ਅਤੇ ਇੱਥੇ ਹੀ ਮਾਤਾ ਸੀਤਾ ਭਗਵਾਨ ਰਾਮ ਦੀ ਪ੍ਰਾਰਥਨਾ ਕਰਦੀ ਸੀ ਕਿ ਉਹ ਉਨ੍ਹਾਂ ਨੂੰ ਬਚਾ ਕੇ ਲੈ ਜਾਣਗੇ। ਸ਼੍ਰੀਲੰਕਾ ਸਥਿਤ ਹਕਗਲਾ ਗਾਰਡਨ ਦੇ ਰਸਤੇ ਪੈਣ ਵਾਲੇ ਇਸ ਮੰਦਰ ਨੂੰ ਸੀਤਾ ਅੰਮਾਨ ਮੰਦਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਕ ਨਦੀ ਪਾਰ ਇਕ ਪਹਾੜ ਦੇ ਸਿਖਰ 'ਤੇ ਗੋਲ ਚਿੰਨ੍ਹ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਰਾਵਣ ਦੇ ਹਾਥੀ ਦੇ ਪੈਰਾਂ ਦੇ ਨਿਸ਼ਾਨ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਅਯੁੱਧਿਆ 'ਚ ਰਾਮ ਮੰਦਰ ਦਾ 'ਭੂਮੀ ਪੂਜਨ' ਕੀਤਾ ਸੀ। ਇਸ ਦੇ ਨਾਲ ਭਾਜਪਾ ਦੀ ਉਹ 'ਮੰਦਰ ਮੁਹਿੰਮ' ਪੂਰੀ ਹੋ ਗਈ, ਜੋ ਤਿੰਨ ਦਹਾਕਿਆਂ ਤੱਕ ਉਸ ਦੀ ਰਾਜਨੀਤੀ ਦਾ ਅਹਿਮ ਹਿੱਸਾ ਰਹੀ ਅਤੇ ਜਿਸ ਨੇ ਉਸ ਨੂੰ ਸੱਤਾ 'ਚ ਸਿਖਰ 'ਤੇ ਪਹੁੰਚਾਇਆ।

ਇਹ ਵੀ ਪੜ੍ਹੋ : ਰਾਮ ਜਨਮਭੂਮੀ ਕੰਪਲੈਕਸ ਦੇ ਵਿਸਥਾਰ ਲਈ ਟਰੱਸਟ ਨੇ ਖਰੀਦੀ 1 ਕਰੋੜ ਦੀ ਜ਼ਮੀਨ


author

DIsha

Content Editor

Related News