ਸ਼੍ਰੀਲੰਕਾ ਦੇ ਪੀ.ਐੱਮ. ਨੇ ਵੈਂਕਟੇਸ਼ਵਰ ਮੰਦਰ ''ਚ ਕੀਤੀ ਪੂਜਾ, ਤਸਵੀਰਾਂ

03/03/2019 1:25:47 PM

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਤਿਰੂਮਾਲਾ ਨੇੜੇ ਭਗਵਾਨ ਵੈਂਕਟੇਸ਼ਵਰ ਦੇ ਮਸ਼ਹੂਰ ਮੰਦਰ ਵਿਚ ਐਤਵਾਰ ਨੂੰ ਪੂਜਾ ਕੀਤੀ। ਅਧਿਕਾਰੀਆਂ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਟਾਪੂ ਰਾਸ਼ਟਰ ਦੇ 'ਯੂਨਾਈਟਿਡ ਨੈਸ਼ਨਲ ਪਾਰਟੀ' ਦੇ ਪ੍ਰਧਾਨ ਵਿਕਰਮਸਿੰਘੇ ਅਤੇ ਉਨ੍ਹਾਂ ਦੀ ਪਤਨੀ ਮੈਤਰੀਪਾਲਾ ਦਾ 'ਮਹਾਦਵਾਰਮ' 'ਤੇ ਮੰਦਰ ਦੇ ਪੁਜਾਰੀਆਂ ਅਤੇ 'ਤਿਰੂਮਾਲਾ ਤਿਰੂਪਤੀ ਦੇਵਸਥਾਨਮ' (ਟੀ.ਟੀ.ਡੀ.) ਦੇ ਸੀਨੀਅਰ ਅਧਿਕਾਰੀਆਂ ਨੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ।

PunjabKesari
ਜ਼ਿਕਰਯੋਗ ਹੈ ਕਿ 'ਤਿਰੂਮਾਲਾ ਤਿਰੂਪਤੀ ਦੇਵਸਥਾਨਮ' (ਟੀ.ਟੀ.ਡੀ.) 2000 ਸਾਲ ਪੁਰਾਣੇ ਮੰਦਰ ਦੀ ਦੇਖਭਾਲ ਕਰਦਾ ਹੈ। ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਵਿਕਰਮਸਿੰਘੇ ਨੇ ਦਹਾਕਿਆਂ ਪੁਰਾਣੀ 'ਤੁਲਾਬ੍ਰਹਮ' ਦੀ ਰਸਮ ਕੀਤੀ। ਮੰਦਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ 'ਤੁਲਾਬ੍ਰਹਮ' ਵਿਚ ਸ਼ਰਧਾਲੂ ਤਰਾਜੂ 'ਤੇ ਬੈਠ ਕੇ ਆਪਣੇ ਵਜ਼ਨ ਦੇ ਬਰਾਬਰ ਕਿਰਾਨੇ ਦਾ ਸਾਮਾਨ, ਕੀਮਤੀ ਧਾਤਾਂ ਜਾਂ ਧਨ ਦਾਨ ਕਰਦੇ ਹਨ। 

PunjabKesari
ਇਸ ਰਸਮ ਦੇ ਬਾਅਦ ਵਿਕਰਮਸਿੰਘੇ, ਉਨ੍ਹਾਂ ਦੀ ਪਤਨੀ ਅਤੇ ਹੋਰ ਪਤਵੰਤਿਆਂ ਨੇ ਮੰਦਰ ਵਿਚ ਭਗਵਾਨ ਵੈਂਕਟੇਸ਼ਵਰ ਦੀ ਪੂਜਾ ਕੀਤੀ। ਉਹ ਮੰਦਰ ਵਿਚ ਕਰੀਬ ਇਕ ਘੱਟੇ ਤੱਕ ਰੁਕੇ। ਵਿਕਰਮਸਿੰਘੇ ਇਸ ਤੋਂ ਪਹਿਲਾਂ ਸਾਲ 2002, 2016 ਅਤੇ 2018 ਵਿਚ ਵੀ ਮੰਦਰ ਦੇ ਦਰਸ਼ਨ ਕਰਨ ਪਹੁੰਚੇ ਸਨ। ਦਰਸ਼ਨ ਕਰਨ ਦੇ ਬਾਅਦ ਉਹ ਚੇਨੱਈ ਲਈ ਰਵਾਨਾ ਹੋ ਗਏ ਜਿੱਥੋਂ ਉਹ ਸ਼੍ਰੀਲੰਕਾ ਜਾਣਗੇ।


Vandana

Content Editor

Related News