ਜਾਸੂਸੀ ''ਚ ਗ੍ਰਿਫਤਾਰ ਆਰਮੀ ਜਵਾਨ ਨੇ ਖੋਲ੍ਹੇ ਕਈ ਰਾਜ

07/13/2019 11:26:54 AM

ਨਾਰਨੌਲ— ਵਿਦੇਸ਼ੀ ਤਾਕਤਾਂ ਨੂੰ ਸੁਰੱਖਿਆ ਅਤੇ ਹਥਿਆਰਾਂ ਦੀ ਖੁਫੀਆ ਜਾਣਕਾਰੀ ਦੇਣ ਦੇ ਦੋਸ਼ 'ਚ ਕਾਬੂ ਕੀਤੇ ਬਸਈ ਵਾਸੀ ਰਵਿੰਦਰ ਪੁੱਤਰ ਰਤਨ ਸਿੰਘ ਮਾਮਲੇ 'ਚ ਪੁਲਸ, ਆਈ.ਬੀ. ਅਤੇ ਫੌਜ ਦੇ ਅਧਿਕਾਰੀ ਸ਼ਹਿਰ ਥਾਣੇ 'ਚ ਆ ਕੇ ਦੋਸ਼ੀ ਜਵਾਬ ਤੋਂ ਲਗਾਤਾਰ ਪੁੱਛ-ਗਿੱਛ ਕਰ ਰਹੇ ਹਨ। ਪੁਲਸ ਰਿਮਾਂਡ 'ਚ ਦੇਰ ਰਾਤ ਨੌਜਵਾਨ ਨੇ ਡੂੰਘੇ ਰਾਜ ਖੋਲ੍ਹੇ ਹਨ। ਜਿਸ ਦੇ ਆਧਾਰ 'ਤੇ ਪੁਲਸ ਦੀ ਟੀਮ ਛਾਪੇਮਾਰੀ ਕਰਨ ਲਈ ਦਿੱਲੀ ਵੀ ਗਈ ਹੈ। ਉੱਥੇ ਹੀ ਦੂਜੇ ਪਾਸੇ ਪੁਲਸ ਸਾਈਬਰ ਸੈੱਲ ਟੀਮ ਆਰੋਪੀ ਜਵਾਨ ਦਾ ਵਟਸਐੱਪ ਬੈਕਅੱਪ ਅਤੇ ਰਿਕਾਰਡ ਦੇਖਣ 'ਚ ਜੁਟੀ ਹੋਈ ਹੈ। ਆਰੋਪੀ ਫੌਜੀ ਮਾਮਲੇ 'ਚ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਕ ਟੀਮ ਪੁੱਛ-ਗਿੱਛ ਤੋਂ ਬਾਅਦ ਸਵੇਰੇ ਹੀ ਸਬ ਇੰਸਪੈਕਟਰ ਦੀ ਅਗਵਾਈ 'ਚ ਦਿੱਲੀ ਜਾਂਚ ਲਈ ਭੇਜੀ ਗਈ ਹੈ। ਪੁਲਸ ਨੇ ਵੀ ਇਕ ਐੱਫ.ਆਈ.ਆਰ. ਦੀ ਕਾਪੀ ਫੌਜ ਅਧਿਕਾਰੀਆਂ ਕੋਲ ਭੇਜੀ ਹੈ। ਫੌਜ ਦੇ ਅਧਿਕਾਰੀ ਵੀ ਇਸ ਮਾਮਲੇ 'ਚ ਪੂਰੀ ਤਰ੍ਹਾਂ ਨਜ਼ਰ ਬਣਾਏ ਹੋਏ ਹਨ।

ਸ਼ੁੱਕਰਵਾਰ ਦੁਪਹਿਰ ਨੂੰ ਅਲਵਰ ਤੋਂ ਭਾਰਤੀ ਫੌਜ ਦੇ ਕੈਪਟਨ ਰੈਂਕ ਦੇ ਅਧਿਕਾਰੀ ਥਾਣੇ ਪਹੁੰਚੇ ਅਤੇ ਆਰੋਪੀ ਤੋਂ ਪੁੱਛ-ਗਿੱਛ ਕੀਤੀ। ਆਰੋਪੀ ਤੋਂ ਅਧਿਕਾਰੀ ਨੇ ਕੀ ਪੁੱਛਿਆ ਅਤੇ ਉਸ ਨੇ ਕੀ ਜਵਾਬ ਦਿੱਤੇ, ਇਸ ਬਾਰੇ ਜਾਣਕਾਰੀ ਮੀਡੀਆ ਨੂੰ ਨਾ ਤਾਂ ਪੁਲਸ ਵਲੋਂ ਦਿੱਤੀ ਗਈ ਅਤੇ ਨਾ ਹੀ ਫੌਜ ਦੇ ਕੈਪਟਨ ਨੇ ਜਾਣਕਾਰੀ ਦਿੱਤੀ।


DIsha

Content Editor

Related News