ਪੁਣੇ ਵਿਚ 17 ਲੋਕਾਂ ਨੂੰ ਸਪੂਤਨਿਕ-ਵੀ ਦਾ ਲਾਇਆ ਗਿਆ ਟੀਕਾ
Sunday, Dec 06, 2020 - 10:33 PM (IST)
ਪੁਣੇ- ਮਹਾਰਾਸ਼ਟਰ ਵਿਚ ਪੁਣੇ ਦੇ ਇਕ ਹਸਪਤਾਲ ਵਿਚ ਮਨੁੱਖੀ ਪ੍ਰੀਖਣ ਅਧੀਨ 17 ਸਵੈ ਸੇਵਕਾਂ ਨੂੰ ਸਪੂਤਨਿਕ-ਵੀ ਦਾ ਟੀਕਾ ਲਾਇਆ ਗਿਆ ਹੈ। ਡਾਕਟਰਾਂ ਨੇ ਇਸ ਸਬੰਧੀ ਐਤਵਾਰ ਦੱਸਿਆ ਕਿ ਇਹ ਟੀਕਾ ਗਾਮਾਲੇਇਆ ਨੈਸ਼ਨਲ ਰਿਸਰਚ ਸੈਂਟਰ ਫਾਰ ਐਪਿਡੇਮੀਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਅਤੇ ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਵਲੋਂ ਮਿਲ ਕੇ ਵਿਕਸਿਤ ਕੀਤਾ ਗਿਆ ਹੈ।
ਖਬਰਾਂ ਮੁਤਾਬਕ ਭਾਰਤ ਨੇ ਰੂਸ ਤੋਂ ਇਸ ਟੀਕੇ ਦੀਆਂ 10 ਕਰੋੜ ਖੁਰਾਕਾਂ ਖਰੀਦੀਆਂ ਹਨ। ਇਥੇ ਨੋਬਲ ਹਸਪਤਾਲ ਦੇ ਕਲੀਨਿਕਲ ਰਿਸਰਚ ਡਿਪਾਰਟਮੈਂਟ ਦੇ ਮੁਖੀ ਡਾ. ਐੱਸ.ਕੇ. ਰਾਊਤ ਨੇ ਕਿਹਾ ਕਿ ਮਨੁੱਖੀ ਪ੍ਰੀਖਣ ਅਧੀਨ ਪਿਛਲੇ 3 ਦਿਨਾਂ ਵਿਚ 17 ਸਵੈਮ ਸੇਵਕਾਂ ਨੂੰ ਸਪੂਤਨਿਕ ਟੀਕਾ ਲਾਇਆ ਜਾ ਚੁੱਕਾ ਹੈ। ਵੀਰਵਾਰ ਨੂੰ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਇਹ ਟੀਕਾ ਲਾਇਆ ਗਿਆ ਹੈ, ਉਹ ਅਗਲੇ ਕੁਝ ਦਿਨਾਂ ਤੱਕ ਨਿਗਰਾਨੀ ਹੇਠ ਰਹਿਣਗੇ।
ਨੋਟ- ਪੁਣੇ ਵਿਚ 17 ਲੋਕਾਂ ਨੂੰ ਸਪੂਤਨਿਕ-ਵੀ ਦਾ ਲਾਇਆ ਗਿਆ ਟੀਕਾ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।