ਸਪਾਈਸਜੈੱਟ 10 ਫਰਵਰੀ ਤੋਂ ਇੰਫਾਲ ਲਈ ਸ਼ੁਰੂ ਕਰੇਗੀ ਆਪਣੀ ਪਹਿਲੀ ਉਡਾਣ ਸੇਵਾ
Friday, Jan 30, 2026 - 11:34 PM (IST)
ਗੁਹਾਟੀ, (ਭਾਸ਼ਾ)- ਏਅਰਲਾਈਨ ਕੰਪਨੀ ਸਪਾਈਸਜੈੱਟ ਮਣੀਪੁਰ ਦੀ ਰਾਜਧਾਨੀ ਇੰਫਾਲ ਲਈ ਆਪਣੀ ਪਹਿਲੀ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਬਿਆਨ ’ਚ ਕਿਹਾ ਕਿ 10 ਫਰਵਰੀ ਤੋਂ ਸਪਾਈਸਜੈੱਟ ਕੋਲਕਾਤਾ, ਗੁਹਾਟੀ ਅਤੇ ਮੁੰਬਈ ਤੋਂ ਇੰਫਾਲ ਲਈ ਬੋਇੰਗ 737 ਜਹਾਜ਼ ਰਾਹੀਂ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰੇਗੀ।
ਬਿਆਨ ’ਚ ਕਿਹਾ ਗਿਆ, ‘‘ਇਹ ਨਵੇਂ ਉਡਾਣ ਮਾਰਗ ਪੂਰਬ-ਉੱਤਰੀ ਸੂਬੇ ਤੱਕ ਪਹੁੰਚ ਨੂੰ ਕਾਫ਼ੀ ਆਸਾਨ ਬਣਾਉਣਗੇ, ਯਾਤਰੀਆਂ ਨੂੰ ਖੇਤਰ ’ਚ ਆਰਾਮਦਾਇਕ ਅਤੇ ਭਰੋਸੇਮੰਦ ਸੰਪਰਕ ਸਹੂਲਤ ਮੁਹੱਈਆ ਕਰਨਗੇ, ਨਾਲ ਹੀ ਮਨੋਰੰਜਨ ਅਤੇ ਕਾਰੋਬਾਰੀ ਯਾਤਰਾ ਦੋਵਾਂ ਲਈ ਬਦਲਾਂ ਨੂੰ ਵਧਾਉਣਗੇ।’’ ਕੰਪਨੀ ਨੇ ਕਿਹਾ ਕਿ ਕੋਲਕਾਤਾ ਅਤੇ ਗੁਹਾਟੀ ਤੋਂ ਹਵਾਈ ਯਾਤਰਾ ਕਰਨ ਵਾਲੇ ਯਾਤਰੀ ਸਿੱਧੀਆਂ ਉਡਾਣਾਂ ਦਾ ਲਾਭ ਉਠਾਉਣਗੇ, ਜਦਕਿ ਮੁੰਬਈ ਤੋਂ ਯਾਤਰਾ ਕਰਨ ਵਾਲੇ ਯਾਤਰੀ ਇਕ ਹੀ ਜਹਾਜ਼ ਰਾਹੀਂ ਕੋਲਕਾਤਾ ’ਚ ਥੋੜ੍ਹੇ ਸਮੇਂ ਦੇ ਠਹਿਰਾਅ ਦੇ ਨਾਲ ਸਫ਼ਰ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਜਹਾਜ਼ ਬਦਲਣ ਦੀ ਲੋੜ ਨਹੀਂ ਹੋਵੇਗੀ।
