ਸਪਾਈਸਜੈੱਟ ਸ਼੍ਰੀਨਗਰ ਤੋਂ ਹੱਜ ਉਡਾਣਾਂ ਅੱਜ ਤੋਂ ਦੁਬਾਰਾ ਕਰੇਗੀ ਸ਼ੁਰੂ
Wednesday, May 14, 2025 - 02:55 AM (IST)

ਨਵੀਂ ਦਿੱਲੀ - ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਕਿਹਾ ਕਿ ਉਹ 14 ਮਈ ਨੂੰ ਮਦੀਨਾ ਲਈ 2 ਸੇਵਾਵਾਂ ਦੇ ਨਾਲ ਸ਼੍ਰੀਨਗਰ ਤੋਂ ਹੱਜ ਉਡਾਣਾਂ ਦੁਬਾਰਾ ਸ਼ੁਰੂ ਕਰੇਗੀ। ਸ਼੍ਰੀਨਗਰ ਉਨ੍ਹਾਂ 32 ਹਵਾਈ ਅੱਡਿਆਂ ’ਚੋਂ ਇਕ ਸੀ, ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਤਣਾਅ ਨੂੰ ਵੇਖਦੇ ਹੋਏ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਹਵਾਈ ਅੱਡਿਆਂ ਨੂੰ ਸੋਮਵਾਰ ਨੂੰ ਨਾਗਰਿਕ ਸੰਚਾਲਨ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ।
ਏਅਰਲਾਈਨ ਨੇ ਇਕ ਬਿਆਨ ’ਚ ਕਿਹਾ,‘‘ਸਪਾਈਸਜੈੱਟ ਸ਼੍ਰੀਨਗਰ ਤੋਂ ਆਪਣੀਆਂ ਹੱਜ ਉਡਾਣਾਂ ਦਾ ਸੰਚਾਲਨ ਫਿਰ ਸ਼ੁਰੂ ਕਰੇਗੀ। ਚੌੜੇ ਸਾਈਜ਼ ਵਾਲੇ ਏ340 ਜਹਾਜ਼ ਦੀ ਵਰਤੋਂ ਕਰ ਕੇ ਮਦੀਨਾ ਲਈ 2 ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ’ਚੋਂ ਹਰੇਕ ਉਡਾਣ ’ਚ 324 ਯਾਤਰੀ ਬੈਠ ਸਕਣਗੇ।’’ ਏਅਰਲਾਈਨ ਨੇ ਕਿਹਾ ਕਿ ਉਹ ਇਸ ਸਾਲ ਲੱਗਭੱਗ 15,500 ਹੱਜ ਮੁਸਾਫਰਾਂ ਨੂੰ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗੀ। ਇਸ ਮਹੀਨੇ ਦੀ ਸ਼ੁਰੂਆਤ ’ਚ ਸਪਾਈਸਜੈੱਟ ਨੇ ਕਿਹਾ ਸੀ ਕਿ ਉਹ ਪਹਿਲੇ ਪੜਾਅ ’ਚ ਗਯਾ, ਸ਼੍ਰੀਨਗਰ, ਗੁਹਾਟੀ ਅਤੇ ਕੋਲਕਾਤਾ ਨੂੰ ਮਦੀਨਾ ਅਤੇ ਜੇਦਾ ਨਾਲ ਜੋਡ਼ਦੇ ਹੋਏ 45 ਹੱਜ ਉਡਾਣਾਂ ਸੰਚਾਲਿਤ ਕਰੇਗੀ।