ਸਪਾਈਸਜੈੱਟ ਦੀ ਦਿੱਲੀ-ਦਰਭੰਗਾ ਫਲਾਈਟ ਰੱਦ, ਯਾਤਰੀਆਂ ਵੱਲੋਂ ਹੰਗਾਮਾ

Saturday, May 30, 2026 - 10:11 PM (IST)

ਸਪਾਈਸਜੈੱਟ ਦੀ ਦਿੱਲੀ-ਦਰਭੰਗਾ ਫਲਾਈਟ ਰੱਦ, ਯਾਤਰੀਆਂ ਵੱਲੋਂ ਹੰਗਾਮਾ

ਨਵੀਂ ਦਿੱਲੀ- ਦਿੱਲੀ ਤੋਂ ਦਰਭੰਗਾ ਜਾਣ ਵਾਲੇ ਹਵਾਈ ਯਾਤਰੀਆਂ ਨੇ ਸਪਾਈਸਜੈੱਟ ਦੀ ਫਲਾਈਟ ਰੱਦ ਹੋ ਜਾਣ ’ਤੇ ਸ਼ਨੀਵਾਰ ਨੂੰ ਏਅਰਪੋਰਟ ’ਤੇ ਜ਼ੋਰਦਾਰ ਹੰਗਾਮਾ ਕੀਤਾ। ਸਪਾਈਸਜੈੱਟ ਦੀ ਫਲਾਈਟ ਨੰਬਰ ਐੱਸ. ਜੀ. 495 ਦੇ ਅਚਾਨਕ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਯਾਤਰੀਆਂ ਵਿਚ ਨਾਰਾਜ਼ਗੀ ਫੈਲ ਗਈ। ਯਾਤਰੀਆਂ ਦੀ ਏਅਲਾਈਨ ਦੇ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਵੀ ਹੋਈ। ਏਅਰਲਾਈਨ ਵੱਲੋਂ ਯਾਤਰੀਆਂ ਨੂੰ ਫਲਾਈਟ ਰੱਦ ਹੋਣ ਦਾ ਕਾਰਨ ਤਕਨੀਕੀ ਖ਼ਰਾਬੀ ਦੱਸਿਆ ਗਿਆ।

ਜਾਣਕਾਰੀ ਅਨੁਸਾਰ ਸਪਾਈਸਜੈੱਟ ਦੀ ਫਲਾਈਟ ਨੇ ਸ਼ਨੀਵਾਰ ਦੁਪਹਿਰ 1.25 ਵਜੇ ਦਿੱਲੀ ਤੋਂ ਦਰਭੰਗਾ ਲਈ ਉਡਾਣ ਭਰਨੀ ਸੀ। ਯਾਤਰੀ ਸਮੇਂ ਸਿਰ ਏਅਰਪੋਰਟ ਪਹੁੰਚ ਗਏ ਸਨ। ਸਾਰੇ ਬੋਰਡਿੰਗ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸੀ। ਪਰ, ਤੈਅ ਸਮਾਂ ਲੰਘਣ ਤੋਂ ਬਾਅਦ ਵੀ ਫਲਾਈਟ ਰਵਾਨਾ ਨਹੀਂ ਹੋਈ। ਸ਼ੁਰੂਆਤ ਵਿਚ ਯਾਤਰੀਆਂ ਨੂੰ ਦੇਰੀ ਦੀ ਕੋਈ ਸਪੱਸ਼ਟ ਵਜ੍ਹਾ ਨਹੀਂ ਦੱਸੀ ਗਈ, ਜਿਸ ਕਾਰਨ ਉਨ੍ਹਾਂ ਦੀ ਚਿੰਤਾ ਅਤੇ ਨਾਰਾਜ਼ਗੀ ਵਧਦੀ ਗਈ। ਕਾਫ਼ੀ ਦੇਰ ਤੱਕ ਇੰਤਜ਼ਾਰ ਕਰਵਾਉਣ ਤੋਂ ਬਾਅਦ ਏਅਰਲਾਈਨ ਵੱਲੋਂ ਫਲਾਈਟ ਰੱਦ ਕੀਤੇ ਜਾਣ ਦੀ ਸੂਚਨਾ ਦਿੱਤੀ ਗਈ। ਇਸ ਨਾਲ ਯਾਤਰੀਆਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਯਾਤਰੀਆਂ ਦਾ ਦੋਸ਼ ਸੀ ਕਿ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਸਮਾਂ ਰਹਿੰਦੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ।


author

Rakesh

Content Editor

Related News