ਰੇਲ ਯਾਤਰੀਆਂ ਨੂੰ ਦੀਵਾਲੀ ਦਾ ਤੋਹਫਾ! ਮਾਤਾ ਵੈਸ਼ਨੋ ਦੇਵੀ ਸਣੇ ਇਨ੍ਹਾਂ ਰੂਟਾਂ 'ਤੇ ਚੱਲੀਆਂ ਸਪੈਸ਼ਲ ਰੇਲਾਂ
Sunday, Oct 19, 2025 - 06:15 PM (IST)

ਨੈਸ਼ਨਲ ਡੈਸਕ- ਦੀਵਾਲੀ ਅਤੇ ਛੱਠ ਪੂਜਾ ਨੇੜੇ ਆਉਂਦੇ ਹੀ ਰੇਲਾਂ 'ਚ ਯਾਤਰੀਆਂ ਦੀ ਭੀੜ ਵਧਣ ਲੱਗਦੀ ਹੈ। ਸੀਟਾਂ ਵੀ ਜਲਦੀ ਭਰ ਰਹੀਆਂ ਹਨ, ਜਿਸ ਕਾਰਨ ਕਈ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਵਿਭਾਗ ਨੇ 10 ਖਾਸ ਤਿਉਹਾਰੀ ਰੇਲਾਂ ਚਲਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਜ਼ਿਆਦਾ ਲੋਕਾਂ ਦੀ ਯਾਤਰਾ ਆਸਾਨ ਹੋ ਸਕੇ।
ਜਨਰਲ ਬੋਗੀਆਂ 'ਚ ਵੀ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਯਾਤਰੀਆਂ ਦੀ ਮਦਦ ਲਈ ਰੇਲਵੇ ਸਟੇਸ਼ਨ 'ਤੇ ਹੈਲਥ ਡੈਸਕ ਬਣਾਏ ਗਏ ਹਨ, ਜਿਥੇ ਲੋਕ ਰੇਲਾਂ ਦੇ ਸਮੇਂ ਅਤੇ ਉਪਲੱਬਧਤਾ ਦੀ ਜਾਣਕਾਰੀ ਲੈ ਸਕਦੇ ਹਨ।
ਰੇਲਵੇ ਨੇ ਜਿਨ੍ਹਾਂ ਰੇਲਾਂ ਨੂੰ ਚਲਾਇਆ ਹੈ, ਉਨ੍ਹਾਂ 'ਚ ਦੇਹਰਾਦੂਨ-ਅੰਮ੍ਰਿਤਸਰ ਐਕਸਪ੍ਰੈਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਤ੍ਰਿਨੁਲਵੇਲੀ ਐਕਸਪ੍ਰੈਸ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਕੰਨਿਆ ਕੁਮਾਰੀ ਐਕਸਪ੍ਰੈਸ, ਹਿਸਾਰ-ਅੰਮ੍ਰਿਤਸਰ ਐਕਸਪ੍ਰੈਸ, ਮੁੰਬਈ-ਅੰਮ੍ਰਿਤਸਰ, ਅੰਮ੍ਰਿਤਸਰ-ਛੱਪਰਾ, ਅੰਮ੍ਰਿਤਸਰ-ਕਟਿਹਾਰ ਅਤੇ ਅੰਮ੍ਰਿਤਸਰ-ਬਡਨੀ ਵਰਗੀਆਂ ਰੇਲਾਂ ਸ਼ਾਮਲ ਹਨ।