ਅੱਜ ਤੋਂ ਮੁੜ ਸ਼ੁਰੂ ਹੋਵੇਗੀ ਵੈਸ਼ਨੋ ਦੇਵੀ ਯਾਤਰਾ
Wednesday, Oct 08, 2025 - 06:15 AM (IST)

ਜੰਮੂ (ਭਾਸ਼ਾ) – ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਮੰਗਲਵਾਰ ਨੂੰ ਵੀ ਖਰਾਬ ਮੌਸਮ ਕਾਰਨ ਲਗਾਤਾਰ ਤੀਜੇ ਦਿਨ ਮੁਅੱਤਲ ਰਹੀ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ, ‘ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਵੈਸ਼ਨੋ ਦੇਵੀ ਯਾਤਰਾ ਮੁਅੱਤਲ ਰਹੀ ਅਤੇ ਇਹ ਬੁੱਧਵਾਰ 8 ਅਕਤੂਬਰ ਨੂੰ ਮੁੜ ਸ਼ੁਰੂ ਹੋਵੇਗੀ।’
ਜ਼ਿਕਰਯੋਗ ਹੈ ਕਿ ਯਾਤਰਾ 26 ਅਗਸਤ ਨੂੰ ਪਏ ਮੋਹਲੇਧਾਰ ਮੀਂਹ ਕਾਰਨ ਮੁਅੱਤਲ ਕਰ ਦਿੱਤੀ ਗਈ ਸੀ। ਉਸ ਦਿਨ ਅਰਧਕੁਮਾਰੀ ਸਥਿਤ ਇੰਦਰਪ੍ਰਸਥ ਰੈਸਟੋਰੈਂਟ ਨੇੜੇ ਮੋਹਲੇਧਾਰ ਮੀਂਹ ਪੈਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 34 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।