PM ਮੋਦੀ ਦੇ ਜਨਮ ਦਿਨ ''ਤੇ ਬਦਰੀਨਾਥ ਤੇ ਕੇਦਾਰਨਾਥ ''ਚ ਹੋਈ ਵਿਸ਼ੇਸ਼ ਪੂਜਾ
Tuesday, Sep 17, 2024 - 01:11 PM (IST)
ਚਮੋਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਮੰਗਲਵਾਰ ਨੂੰ ਉੱਤਰਾਖੰਡ ਸਥਿਤ ਵਿਸ਼ਵ ਪ੍ਰਸਿੱਧ ਸ਼੍ਰੀ ਬਦਰੀਨਾਥ ਧਾਮ ਅਤੇ ਸ਼੍ਰੀ ਕੇਦਾਰਨਾਥ ਧਾਮ ਸਣੇ ਵੱਖ-ਵੱਖ ਮੰਦਰਾਂ 'ਚ ਵਿਸ਼ੇਸ਼ ਪੂਜਾ ਆਯੋਜਿਤ ਕੀਤੀ ਗਈ। ਬਦਰੀਨਾਥ ਕੇਦਰਾਨਾਥ ਮੰਦਰ ਕਮੇਟੀ (ਬੀਕੇਟੀਸੀ) ਦੇ ਚੇਅਰਮੈਨ ਅਜੇਂਦਰ ਅਜੇ ਨੇ ਦੱਸਿਆ ਕਿ ਪੀ.ਐੱਮ. ਮੋਦੀ ਦੇ ਜਨਮ ਦਿਨ 'ਤੇ ਰਾਜ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ 'ਤੇ ਬੀਕੇਟੀਸੀ ਨੇ ਬਦਰੀਨਾਥ ਅਤੇ ਕੇਦਾਰਨਾਥ ਸਮੇਤ ਓਂਕਾਰੇਸ਼ਵਰ ਮੰਦਰ, ਉਖੀਮਠ, ਨਰਸਿੰਘ ਮੰਦਰ, ਜੋਸ਼ੀਮਠ, ਤੁੰਗਨਾਥ, ਵਿਸ਼ਵਨਾਥ ਮੰਦਰ ਗੁਪਤਕਾਸ਼ੀ, ਸਿੱਧਪੀਠ, ਕਾਲੀਮਠ 'ਚ ਵਿਸ਼ੇਸ਼ ਪੂਜਾ ਅਤੇ ਹਵਨ ਕੀਤਾ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੀ ਲੰਬੀ ਉਮਰ ਅਤੇ ਦੇਸ਼ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਸ਼੍ਰੀ ਅਜੇਂਦਰ ਨੇ ਦੱਸਿਆ ਕਿ ਬਦਰੀਨਾਥ 'ਚ ਰਾਵਲ, ਆਚਾਰੀਆ ਅਤੇ ਵੇਦਪਾਠੀਆਂ ਵਲੋਂ ਪ੍ਰਧਾਨ ਮੰਤਰੀ ਜੀ ਦੇ ਨਾਂ ਅਤੇ ਗੋਤਰ ਨਾਲ ਮਹਾਭਿਸ਼ੇਕ ਪੂਜਾ ਕੀਤੀ ਗਈ। ਕੇਦਾਰਨਾਥ ਧਾਮ 'ਚ ਰੁਦਰਾਭਿਸ਼ੇਕ ਅਤੇ ਸ਼ੋਡਸ਼ੋਪਚਾਰ ਪੂਜਾ ਸੰਪੰਨ ਹੋਈ। ਇਸ ਮੌਕੇ ਬਦਰੀਨਾਥ 'ਚ ਮੰਦਰ ਕਮੇਟੀ ਉੱਪ ਪ੍ਰਧਾਨ ਕਿਸ਼ੋਰ ਪੰਵਾਰ, ਅਧਿਕਾਰੀ ਅਤੇ ਕਰਮਚਾਰੀ ਪੂਜਾ 'ਚ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8