ਆਂਧਰ ਪ੍ਰਦੇਸ਼ ਸਰਕਾਰ ਨੇ ਟਰਾਂਸਜ਼ੈਂਡਰਾਂ ਲਈ ਕੀਤਾ ਇਹ ਖਾਸ ਐਲਾਨ

Friday, Sep 22, 2017 - 06:16 AM (IST)

ਅਮਰਾਵਤੀ— ਆਂਧਰ ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਟਰਾਂਸਜੈਂਡਰਾਂ ਲਈ ਕਈ ਕਲਿਆਣਕਾਰੀ ਕਦਮਾਂ ਦਾ ਐਲਾਨ ਕੀਤਾ। ਸਰਕਾਰ ਨੇ ਇਨ੍ਹਾਂ ਲਈ 1000 ਰੁਪਏ ਪ੍ਰਤੀ ਮਹੀਨਾ ਪੈਂਸ਼ਨ ਦੇਣ ਦਾ ਐ੍ਰਨ ਕੀਤਾ ਹੈ।
ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀਰਵਾਰ ਰਾਤ ਇੱਥੇ ਜ਼ਿਲਾ ਅਧਿਕਾਰੀਆਂ ਨਾਲ ਦੋ ਦਿਨਾਂ ਸੰਮੇਲਨ ਵਿੱਚ ਕਿਹਾ ਕਿ ਪੈਂਸ਼ਨ  ਦੇ ਇਲਾਵਾ ਟਰਾਂਸਜੈਂਡਰਾਂ ਨੂੰ ਰਾਸ਼ਨ ਕਾਰਡ ਅਤੇ ਮਕਾਨ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ, ''ਸਾਨੂੰ ਟਰਾਂਸਜੈਂਡਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ ਤਾਂਕਿ ਉਹ ਇੱਕ ਆਤਮ ਨਿਰਭਰ ਭਾਈਚਾਰਾ ਬਣ ਸਕਣ।'' ਉਨ੍ਹਾਂ ਨੇ ਜ਼ਿਲਾ ਅਧਿਕਾਰੀਆਂ ਨਾਲ ਇਸ ਦਿਸ਼ਾ ਵਿੱਚ ਜ਼ਰੂਰੀ ਕਦਮ ਚੁੱਕਣ ਨੂੰ ਕਿਹਾ।


Related News