ਚੁੱਲ੍ਹੇ ਦੀ ਚਿੰਗਾਰੀ ਨੇ ਮਚਾਏ ਭਾਂਬੜ, 86 ਘਰਾਂ ਨੂੰ ਲਿਆ ਲਪੇਟ ''ਚ

Friday, Feb 24, 2023 - 04:08 AM (IST)

ਚੁੱਲ੍ਹੇ ਦੀ ਚਿੰਗਾਰੀ ਨੇ ਮਚਾਏ ਭਾਂਬੜ, 86 ਘਰਾਂ ਨੂੰ ਲਿਆ ਲਪੇਟ ''ਚ

ਹਰਦੋਈ (ਵਾਰਤਾ): ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਬਿਲਗ੍ਰਾਮ ਖੇਤਰ ਵਿਚ ਵੀਰਵਾਰ ਸ਼ਾਮ ਚੁੱਲ੍ਹੇ ਦੀ ਚਿੰਗਾਰੀ ਤੋਂ ਭੜਕੀ ਅੱਗ ਨੇ ਇਕ-ਇਕ ਕਰ ਕੇ ਤਕਰੀਬਨ 86 ਘਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਨਾਲ ਕਈ ਪਸ਼ੂ ਜਿਉਂਦੇ ਸੜ ਕੇ ਮਰ ਗਏ ਜਦਕਿ ਇਕ ਨੌਜਵਾਨ ਝੁਲਸ ਗਿਆ ਜਿਸ ਨੂੰ ਹਸਪਤਾਲ ਭੇਜਿਆ ਗਿਆ ਹੈ। ਅੱਗ ਨਾਲ ਤਕਰੀਬਨ 45 ਤੋਂ 50 ਲੱਖ ਤਕ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਵੱਲੋਂ ਅਜਨਾਲਾ ਹਿੰਸਾ ਦੀ ਨਿਖੇਧੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਥਾਣੇ ਲਿਜਾਣ ਨੂੰ ਦੱਸਿਆ ਕਾਇਰਤਾ

ਪੁਲਸ ਸੂਤਰਾਂ ਨੇ ਦੱਸਿਆ ਕਿ ਬਿਲਗ੍ਰਾਮ ਥਾਣਾ ਇਲਾਕੇ ਵਿਚ ਕਟਰੀ ਬਿਛੀਆ ਪਿੰਡ ਦੇ ਨੇੜੇ ਇਕ ਪਾਸੇ ਬਣੇ ਘਰ ਵਿਚ ਅਚਾਨਕ ਅੱਗ ਲੱਗ ਗਈ। ਕੋਈ ਕੁੱਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਉਸ ਅੱਗ ਨੇ ਇਕ-ਇਕ ਕਰ ਕੇ ਤਕਰੀਬਨ 86 ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜੋ-ਜੋ ਅੱਗ ਦੀ ਲਪੇਟ ਵਿਚ ਆਇਆ ਸੀ, ਉਹ ਆਪਣੀ ਜਾਨ 'ਤੇ ਖੇਡ ਕੇ ਆਪਣੀ ਘਰ-ਗ੍ਰਹਿਸਥੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਪਿਆ।

ਇਹ ਖ਼ਬਰ ਵੀ ਪੜ੍ਹੋ - ਚੀਨ ਨਾਲ ਵਪਾਰ ਬਾਰੇ ਬੋਲੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, "ਸਾਰੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ, ਕੰਪਨੀਆਂ ਵੀ ਜ਼ਿੰਮੇਵਾਰ

ਪਿੰਡ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਸ ਸਰਕਲ ਅਫ਼ਸਰ ਬਿਲਗ੍ਰਾਮ ਸਤਿੰਦਰ ਸਿੰਘ, ਨਾਇਬ ਤਹਿਸੀਲਦਾਰ ਜੋਤੀ ਵਰਮਾ ਤੇ ਐੱਸ.ਐੱਚ.ਓ. ਫੂਲ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨ ਲੱਗ ਗਈ। ਹਾਦਸੇ ਵਿਚ ਕਈ ਪਸ਼ੂਆਂ ਦੇ ਮਰਨ ਦੀ ਗੱਲ ਕਹੀ ਗਈ ਹੈ। ਦੱਸਿਆ ਗਿਆ ਹੈ ਕਿ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਵੀ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ।

ਇਹ ਖ਼ਬਰ ਵੀ ਪੜ੍ਹੋ - ਨਵਜੋਤ ਸਿੱਧੂ ਨੇ ਫਿਰ ਕੀਤਾ ਹਾਈਕੋਰਟ ਦਾ ਰੁਖ, ਮਾਰਚ 'ਚ ਹੋਵੇਗੀ ਸੁਣਵਾਈ

ਇਸ ਮਾਮਲੇ ਬਾਰੇ ਐੱਸ.ਪੀ. ਨਿਰਪਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਕਟਰੀ ਬਿਛੀਆ ਵਿਚ ਸਤੀਸ਼ ਯਾਦਵ ਦੇ ਘਰ ਚੁੱਲ੍ਹੇ 'ਚੋਂ ਨਿਕਲੀ ਚਿੰਗਾਰੀ ਨਾਲ ਅੱਗ ਲੱਗ ਗਈ ਅਤੇ ਇਸ ਤੋਂ ਫ਼ੈਲਦੀ ਹੋਈ ਅੱਗ 86 ਘਰਾਂ ਵਿਚ ਲੱਗ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਇਕ ਵਿਅਕਤੀ ਬਸੰਤ ਕੁਮਾਰ ਝੁਲਸ ਗਿਆ ਹੈ ਜੋ ਸੀ.ਐੱਚ.ਸੀ. ਬਿਲਗ੍ਰਮ ਵਿਚ ਦਾਖ਼ਲ ਹੈ। ਬਾਕੀ ਸਥਿਤੀ ਕਾਬੂ ਵਿਚ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News