ਸਪੇਨ ਦੇ ਪ੍ਰਧਾਨ ਮੰਤਰੀ ਨੇ ਮੁੰਬਈ ''ਚ ਮਨਾਈ ਦੀਵਾਲੀ

Tuesday, Oct 29, 2024 - 04:08 PM (IST)

ਸਪੇਨ ਦੇ ਪ੍ਰਧਾਨ ਮੰਤਰੀ ਨੇ ਮੁੰਬਈ ''ਚ ਮਨਾਈ ਦੀਵਾਲੀ

ਮੁੰਬਈ- ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਆਪਣੀ ਪਤਨੀ ਬੇਗੋਨਾ ਗੋਮੇਜ਼ ਨਾਲ ਸੋਮਵਾਰ ਰਾਤ ਮੁੰਬਈ 'ਚ ਦੀਵਾਲੀ ਦੇ ਜਸ਼ਨ 'ਚ ਸ਼ਾਮਲ ਹੋਏ। ਜਸ਼ਨ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੇ ਦੀਵੇ ਜਗਾਏ ਅਤੇ ਕੁਝ ਪਟਾਕੇ ਵੀ ਚਲਾਏ। ਉਨ੍ਹਾਂ ਨੇ ਲੱਡੂਆਂ ਸਮੇਤ ਭਾਰਤੀ ਮਠਿਆਈਆਂ ਦਾ ਵੀ ਆਨੰਦ ਮਾਣਿਆ।

 

 

ਸਾਂਚੇਜ਼ ਭਾਰਤ ਦੇ ਤਿੰਨ ਦਿਨਾਂ ਦੌਰੇ 'ਤੇ ਸੋਮਵਾਰ ਸਵੇਰੇ ਭਾਰਤ ਪਹੁੰਚੇ। ਉਹ ਅੱਜ ਮੁੰਬਈ 'ਚ ਇਕ ਸਮਾਗਮ 'ਚ ਸ਼ਾਮਲ ਹੋਣ ਅਤੇ ਭਲਕੇ ਸਪੇਨ ਲਈ ਰਵਾਨਾ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਮਰੁਤਬਾ ਸਾਂਚੇਜ਼ ਨੇ ਗੁਜਰਾਤ ਦੇ ਵਡੋਦਰਾ 'ਚ ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (TASL) ਕੈਂਪਸ 'ਚ C-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਾਂਝੇ ਤੌਰ 'ਤੇ ਉਦਘਾਟਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News