ਸੁਸ਼ਮਾ ਨੂੰ ਮਿਲੇਗਾ ''ਗ੍ਰਾਂਡ ਕ੍ਰਾਸ ਆਫ ਦੀ ਆਰਡਰ ਸਿਵਿਲ ਮੈਰਿਟ'' ਪੁਰਸਕਾਰ
Tuesday, Feb 19, 2019 - 10:38 AM (IST)

ਮੈਡ੍ਰਿਡ (ਵਾਰਤਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਪੇਨ ਸਰਕਾਰ ਦੇਸ਼ ਦੇ ਵੱਕਾਰੀ 'ਗ੍ਰਾਂਡ ਕ੍ਰਾਸ ਆਫ ਦੀ ਆਰਡਰ ਆਫ ਸਿਵਿਲ ਮੈਰਿਟ' (Grand Cross of the Order of Civil Merit) ਪੁਰਸਕਾਰ ਨਾਲ ਸਨਮਾਨਿਤ ਕਰੇਗੀ। ਸੁਸ਼ਮਾ ਸਵਰਾਜ ਬੁਲਗਾਰੀਆ, ਮੋਰੱਕੋ ਅਤੇ ਸਪੇਨ ਦੀ 3 ਦਿਨੀਂ ਯਾਤਰਾ ਦੇ ਆਖਰੀ ਪੜਾਅ ਵਿਚ ਸੋਮਵਾਰ ਨੂੰ ਸਪੇਨ ਪਹੁੰਚੀ।
ਨੇਪਾਲ ਵਿਚ ਅਪ੍ਰੈਲ 2015 ਵਿਚ ਆਏ ਭਿਆਨਕ ਭੂਚਾਲ ਵਿਚ ਫਸੇ ਸਪੇਨ ਦੇ 71 ਨਾਗਰਿਕਾਂ ਨੂੰ ਆਪਰੇਸ਼ਨ ਮੈਤਰੀ ਦੇ ਤਹਿਤ ਸੁਰੱਖਿਅਤ ਕੱਢਣ ਲਈ ਸਪੇਨ ਸਰਕਾਰ ਸੁਸ਼ਮਾ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕਰੇਗੀ। ਸਪੇਨ ਦੇ ਵਿਦੇਸ਼ ਮੰਤਰੀ ਜੋਸੇਫ ਬੋਰੇਲ ਫੋਂਟੇਲਸ ਦੇ ਸੱਦੇ 'ਤੇ ਇੱਥੇ ਆਈ ਸੁਸ਼ਮਾ ਨੇ ਕੱਲ੍ਹ ਇੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਭਾਰਤ-ਸਪੇਨ ਸੰਬੰਧਾਂ ਨੂੰ ਵਧਾਵਾ ਦੇਣ ਵਿਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ।