ਸਪੇਡੈਕਸ ਮਿਸ਼ਨ : ਭਾਰਤ ਨੇ 2035 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਵੱਲ ਵਧਾਏ ਕਦਮ
Tuesday, Dec 31, 2024 - 12:04 PM (IST)
ਨੈਸ਼ਨਲ ਡੈਸਕ- ਸਾਲ 2035 ਤੱਕ ਦੋ-ਭਾਰਤੀ ਪੁਲਾੜ ਸਟੇਸ਼ਨ ਹਕੀਕਤ ਬਣ ਜਾਣ, ਇਸਰੋ ਇਸ ਪਾਸੇ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ। ਇਸ ਦੇ ਲਈ ਪਹਿਲਾ ਕਦਮ ਪੁਲਾੜ ’ਚ ਦੋ ਯਾਨਾਂ ਨੂੰ ਜੋੜਨ ਦੀ ਸਮਰੱਥਾ ਨੂੰ ਪ੍ਰਾਪਤ ਕਰਨਾ ਹੈ, ਯਾਨੀ ਡੌਕਿੰਗ। ਸਪੇਡੈਕਸ ਮਿਸ਼ਨ ਭਾਰਤ ਦੀ ਇਸ ਸਮਰੱਥਾ ਦਾ ਪ੍ਰਤੀਬਿੰਬ ਹੈ। ਸਪੇਡੈਕਸ ਅਸਲ ’ਚ ਸਪੇਸ ਡੌਕਿੰਗ ਪ੍ਰਯੋਗ ਲਈ ਇਕ ਸੰਖੇਪ ਸ਼ਬਦ ਹੈ। ਇਸ ਪ੍ਰਯੋਗ ਤਹਿਤ ਇਸਰੋ ਨੇ ਦੋ ਛੋਟੇ ਪੁਲਾੜ ਯਾਨਾਂ ਨੂੰ ਜੋੜਨ ਦੀ ਯੋਜਨਾ ਬਣਾਈ ਹੈ। ਇਸ ਦੇ ਤਹਿਤ ਨਾ ਸਿਰਫ ਦੋ ਪੁਲਾੜ ਯਾਨਾਂ ਨੂੰ ਜੋੜਨਾ ਹੈ, ਸਗੋਂ ਜੁੜਨ ਤੋਂ ਬਾਅਦ ਉਨ੍ਹਾਂ ਦਾ ਪੂਰਾ ਕੰਟਰੋਲ ਅਤੇ ਸਫਲਤਾ ਨਾਲ ਵੱਖ ਕਰਨਾ ਵੀ ਹੈ।
220 ਕਿਲੋਗ੍ਰਾਮ ਭਾਰ ਵਾਲੇ ਦੋ ਯਾਨ
ਸਪੇਡੈਕਸ ਮਿਸ਼ਨ ਤਹਿਤ ਪੁਲਾੜ ’ਚ ਡੌਕਿੰਗ ਕਰਨ ਵਾਲੇ ਦੋਵੇਂ ਯਾਨਾਂ ਦਾ ਵਜ਼ਨ 220-220 ਕਿਲੋਗ੍ਰਾਮ ਹੈ। ਦੋਵੇਂ ਯਾਨ ਪੂਰੀ ਤਰ੍ਹਾਂ ਡੌਕਿੰਗ ਸਮਰੱਥਾ ਨਾਲ ਲੈਸ ਹਨ ਅਤੇ ਇਨ੍ਹਾਂ ’ਚੋਂ ਕੋਈ ਵੀ ਇਕ ਯਾਨ ਸਰਗਰਮ ਰਹਿੰਦੇ ਹੋਏ ਡੌਕਿੰਗ ਕਰਨ ਦੇ ਸਮਰੱਥ ਹੈ। ਇਨ੍ਹਾਂ ਦੋਵੇਂ ਯਾਨਾਂ ’ਚ ਸੋਲਰ ਪੈਨਲ, ਲਿਥੀਅਮ ਦੀਆਂ ਬੈਟਰੀਆਂ ਅਤੇ ਰੋਬਸਟ ਪਾਵਰ ਮੈਨੇਜਮੈਂਟ ਸਿਸਟਮ ਹੈ। ਇਸ ਤੋਂ ਇਲਾਵਾ ਐਟੀਟਿਊਡ ਐਂਡ ਓਰਬਿਟ ਕੰਟਰੋਲ ਸਿਸਟਮ ਹੈ, ਜਿਸ ’ਚ ਕਈ ਤਰ੍ਹਾਂ ਦੇ ਸੈਂਸਰ ਹਨ, ਜਿਨ੍ਹਾਂ ’ਚ ਸਟਾਰ ਸੈਂਸਰ, ਸਨ (ਸੂਰਜ) ਸੈਂਸਰ, ਮੈਗਨੇਟੋਮੀਟਰ ਅਤੇ ਐਕਟੂਆਰੋਰਸ ਅਤੇ ਥ੍ਰਸਟਰ ਸ਼ਾਮਲ ਹਨ।
ਇਸਰੋ ਨੇ ਧਰਤੀ ’ਤੇ ਕੀਤੇ ਇਹ ਪ੍ਰੀਖਣ
ਡੀ.ਐੱਮ.ਪੀ.ਟੀ.
ਡੌਕਿੰਗ ਮੈਕਨਿਜ਼ਮ ਪਰਫਾਰਮੈਂਸ ਟੈਸਟ (ਡੀ.ਐੱਮ.ਪੀ.ਟੀ.) ਇਸ ਪ੍ਰੀਖਣ ਤਹਿਤ ਕੰਟਰੋਲ ਸਥਿਤੀ ’ਚ ਦੋਵੇਂ ਯਾਨਾਂ ਦੀ ਡੌਕਿੰਗ ਅਤੇ ਅਨਡੌਕਿੰਗ ਕਰਵਾਈ ਗਈ।
ਵੀ. ਡੀ. ਈ.
ਵਰਟੀਕਲ ਡੌਕਿੰਗ ਐਕਸਪੈਰੀਮੈਂਟ ਲੈਬਾਰਟਰੀ (ਵੀ. ਡੀ. ਈ.) ਤਹਿਤ ਕੰਟਰੋਲ ਸਥਿਤੀ ’ਚ ਡੌਕਿੰਗ ਕਰਵਾਈ ਗਈ।
ਡੌਕਿੰਗ ’ਚ ਇਸਤੇਮਾਲ ਤਕਨੀਕ
ਲੇਜ਼ਰ ਰੇਂਜ ਫਾਈਂਡਰ ਅਤੇ ਰੈਂਡੇਜ਼ਵੋਸ ਸੈਂਸਰ ਨਾਲ ਡੌਕਿੰਗ
ਡੌਕਿੰਗ ਸ਼ੁਰੂ ਕਰਨ ਲਈ ਮੈਕਨਿਜ਼ਮ ਐਂਟਰੀ ਸੈਂਸਰ
ਵੀਡੀਓ ਮਾਨੀਟਰ ਰਾਹੀਂ ਡੌਕਿੰਗ ਦੀਆਂ ਅਸਲ ਸਮੇਂ ਦੀਆਂ ਤਸਵੀਰਾਂ ਲੈਣ ਲਈ
ਦੋਵੇਂ ਉਪਕਰਨ ਸੈਟੇਲਾਈਟ ਲਿੰਕ ਰਾਹੀਂ ਇਕ-ਦੂਜੇ ਨਾਲ ਡੌਕਿੰਗ ਲਈ ਤਿਆਰ
ਇਸਰੋ ਨੇ ਜਾਰੀ ਕੀਤੀ ਭਾਰਤ ਦੇ ਭਵਿੱਖ ਦੀ ਤਸਵੀਰ
ਅਜਿਹਾ ਹੋਵੇਗਾ ਪੁਲਾੜ ਵਿਚ
ਤੀਜੇ ਹਫ਼ਤੇ ’ਚ ਸਪੇਡੈਕਸ ’ਚੋਂ 2 ਛੋਟੇ ਯਾਨ ਬਾਹਰ ਨਿਕਲਣਗੇ ਅਤੇ ਦੋਵਾਂ ਨੂੰ ਤਿੰਨ ਮੀਟਰ ਤਕ ਨੇੜੇ ਲਿਆਉਣ ਤੋਂ ਬਾਅਦ ਡੌਕਿੰਗ ਪ੍ਰਕਿਰਿਆ ਕੀਤੀ ਜਾਵੇਗੀ।