ਮੱਧ ਪ੍ਰਦੇਸ਼ ਚੋਣਾਂ: ਸਪਾ ਨੇ ਜਾਰੀ ਕੀਤਾ ਮੈਨੀਫੈਸਟੋ
Tuesday, Nov 20, 2018 - 04:52 PM (IST)

ਭੋਪਾਲ-ਮੱਧ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਅਤੇ ਕਾਂਗਰਸ ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਅਸੀਂ ਕਦੇ ਕਹਿਣੀ ਅਤੇ ਕਰਨੀ ’ਚ ਫਰਕ ਨਹੀਂ ਕੀਤਾ। ਮੋਦੀ ਸਰਕਾਰ ’ਤੇ ਹਮਲਾ ਕਰਦੇ ਹੋਏ ਅਖਿਲੇਸ਼ ਨੇ ਕਿਹਾ ਹੈ ਕਿ ਬੀ. ਜੇ. ਪੀ. ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੀ ਨਹੀਂ ਕੀਤੇ। ਸਪਾ ਪਾਰਟੀ ਨੇ ਜਾਰੀ ਕੀਤੇ ਗਏ ਮੈਨੀਫੈਸਟੋ ’ਚ ਕਈ ਵੱਡੇ ਵਾਅਦੇ ਕੀਤੇ ਗਏ ਹਨ।
-ਗਰੀਬਾਂ ਦੇ ਰਹਿਣ ਦੇ ਲਈ ਘਰ ਬਣਾਉਣ ਲਈ ਪੰਜ ਲੱਖ ਰੁਪਏ,
-ਕਿਸਾਨਾਂ ਦਾ ਸੌ ਫੀਸਦੀ ਕਰਜ਼ਾ ਮਾਫ,
-ਕਿਸਾਨਾਂ ਨੂੰ ਫ੍ਰੀ ਬਿਜਲੀ
-ਪੈਨਸ਼ਨ
ਸਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪਾਰਟੀ ਦਾ ਮੈਨੀਫੈਸਟੋ ਜਾਰੀ ਕਰਦੇ ਹੋਏ ਕਿਹਾ ਕਿ ਸਮਾਜਵਾਜੀ ਪਾਰਟੀ ਜੋ ਐਲਾਨ ਕਰਦੀ ਹੈ, ਉਸ ਨੂੰ ਪੂਰਾ ਕਰਕੇ ਦਿਖਾ ਸਕਦੀ ਹੈ। ਉਤਰ ਪ੍ਰਦੇਸ਼ ਦਾ ਉਦਾਹਰਣ ਦਿੰਦੇ ਹੋਏ ਪਾਰਟੀ ਰਾਸ਼ਟਰੀ ਨੇ ਕਿਹਾ ਹੈ ਕਿ ਸਮਾਜਵਾਦੀ ਪਾਰਟੀ ਕਹਿਣੀ ਨੂੰ ਕਰਨੀ ’ਚ ਬਦਲ ਕੇ ਲੋਕਾਂ ਦੇ ਲਈ ਮਿਸਾਲ ਪੇਸ਼ ਕਰ ਚੁੱਕੀ ਹੈ।ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ’ਚ ਜੇਕਰ ਸਪਾ ਸਰਕਾਰ ਬਣਦੀ ਹੈ ਤਾਂ ਗਰੀਬਾਂ ਨੂੰ ਰਹਿਣ ਦੇ ਲਈ ਪੰਜ ਲੱਖ ਰੁਪਏ ਦੇਵੇਗੀ।
ਸ਼ਿਵਰਾਜ ਸਰਕਾਰ ’ਤੇ ਸਾਧਿਆ ਨਿਸ਼ਾਨਾ-
ਅਖਿਲੇਸ਼ ਯਾਦਵ ਸਰਕਾਰ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਸ਼ਿਵਰਾਜ ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਅਖਿਲੇਸ਼ ਨੇ ਕਿਹਾ ਹੈ ਕਿ ਇਹ ਮੈਨੀਫੈਸਟੋ ਦੂਜੀਆਂ ਪਾਰਟੀਆਂ ਤੋਂ ਵੱਖਰਾ ਹੈ। ਮੈਨੀਫੈਸਟੋ ’ਚ ਗਰੀਬਾਂ ਨੂੰ 5 ਲੱਖ ਰੁਪਏ ਘਰ ਬਣਾਉਣ ਲਈ ਦੇਵੇਗੀ ਜੋ ਉਤਰ ਪ੍ਰਦੇਸ਼ ’ਚ ਦਿੱਤੇ ਗਏ ਲੋਹੀਆ ਘਰ ਤੋਂ ਬਿਹਤਰ ਹੋਵੇਗਾ। ਅਖਿਲੇਸ਼ ਨੇ ਕਿਹਾ ਹੈ ਕਿ ਕਿਸਾਨਾਂ ਦੀ ਹਾਲਤ ਮੱਧ ਪ੍ਰਦੇਸ਼ ’ਚ ਬੇਹੱਦ ਖਰਾਬ, ਆਏ ਦਿਨ ਕਿਸਾਨ ਆਤਮ ਹੱਤਿਆ ਕਰ ਰਹੇ ਹਨ, ਬੀ. ਜੇ. ਪੀ. ਨੇ ਕਿਸਾਨਾਂ ਨੂੰ ਧੋਖਾ ਦੇਣ ਦਾ ਕੰਮ ਕੀਤਾ ਹੈ।
ਐਮ. ਪੀ. ’ਚ ਐਕਸਪ੍ਰੈਸ ਵੇਅ ਬਣਾਉਣ ਦਾ ਕੀਤਾ ਵਾਅਦਾ-
ਗਠਬੰਧਨ ਨੂੰ ਲੈ ਕੇ ਅਖਿਲੇਸ਼ ਨੇ ਕਿਹਾ ਜੇਕਰ ਹੁਣ ਵੀ ਕਾਂਗਰਸ ਸਪਾ, ਬਸਪਾ ਅਤੇ ਗੋਂਡਵਾਨਾ ਗਣਤੰਤਰ ਪਾਰਟੀ ਦੇ ਨਾਲ ਗਠਬੰਧਨ ਕਰ ਲਵੇ ਤਾਂ 200 ਤੋਂ ਜ਼ਿਆਦਾ ਸੀਟਾਂ ਮੱਧ ਪ੍ਰਦੇਸ਼ ’ਚ ਆਉਣਗੀਆਂ। ਕਾਂਗਰਸ ਦਾ ਧੰਨਵਾਦ ਕਰਦੇ ਹੋਏ ਸਪਾ ਦੇ ਮੁੱਖੀ ਨੇ ਕਿਹਾ ਹੈ ਕਿ ਹੁਣ ਅਸੀਂ ਉਨ੍ਹਾਂ ਦੀਆਂ ਅਸਫਲਤਾਵਾਂ ਦੱਸ ਸਕਾਂਗੇ। ਬੀ. ਜੇ. ਪੀ. ਦੇ ਮੈਨੀਫੈਸਟੋ ’ਤੇ ਬੋਲਦੇ ਹੋਏ ਅਖਿਲੇਸ਼ ਨੇ ਕਿਹਾ ਹੈ ਕਿ ਬੀ. ਜੇ. ਪੀ. ਕਦੀ ਵੀ ਆਪਣੇ ਵਾਅਦੇ ਪੂਰੇ ਨਹੀਂ ਕਰਦੀ। ਅੱਜ ਤੱਕ ਦੇਸ਼ ’ਚ ਇਕ ਵੀ ਸਮਾਰਟ ਸਿਟੀ ਨਹੀਂ ਬਣੀ ਹੈ। ਸਫਾਈ ਦੇ ਨਾਂ ’ਤੇ ਬੀ. ਜੇ. ਪੀ. ਨੇ ਧੋਖਾ ਕੀਤਾ ਹੈ। ਯੂ. ਪੀ. ਹਾਈਵੇਅ ਦੀ ਗੱਲ ਕਰਦੇ ਹੋਏ ਅਖਿਲੇਸ ਨੇ ਐਮ. ਪੀ. ’ਚ ਵੀ ਐਕਸਪ੍ਰੈਸ ਵੇਅ ਬਣਾਉਣ ਦੀ ਗੱਲ ਕੀਤੀ ਹੈ।