ਸਪਾ ਵਿਧਾਇਕ ਬੋਲੇ- ਭਾਜਪਾ ਸਮਰਥਿਤ ਦੁਕਾਨਦਾਰਾਂ ਤੋਂ ਨਾ ਖਰੀਦੋ ਸਾਮਾਨ

07/22/2019 4:30:09 PM

ਲਖਨਊ— ਉੱਤਰ ਪ੍ਰਦੇਸ਼ 'ਚ ਸ਼ਾਮਲੀ ਦੇ ਕੈਰਾਨਾ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਵਿਧਾਇਕ ਨਾਹਿਦ ਹਸਨ ਦਾ ਖੇਤਰ ਦੇ ਗਰੀਬਾਂ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੁਕਾਨਦਾਰਾਂ ਤੋਂ ਸਾਮਾਨ ਨਾ ਖਰੀਦਣ ਦਾ ਵੀਡੀਓ ਵਾਇਰਲ ਹੋਣ ਨਾਲ ਵਿਵਾਦ ਖੜ੍ਹਾ ਹੋ ਗਿਆ। ਕੈਰਾਨਾ ਵਿਧਾਨ ਸਭਾ ਸੀਟ ਤੋਂ ਸਪਾ ਵਿਧਾਇਕ ਨਾਹਿਦ ਹਸਨ ਨੇ ਇਕ ਵਾਰ ਫਿਰ ਵੱਡਾ ਵਿਵਾਦਪੂਰਨ ਬਿਆਨ ਦਿੱਤਾ ਹੈ। ਸਪਾ ਵਿਧਾਇਕ ਨੇ ਕੈਰਾਨਾ ਦੇ ਲੋਕਾਂ ਤੋਂ ਭਾਜਪਾ ਸਮਰਥਕ ਦੁਕਾਨਦਾਰਾਂ ਤੋਂ ਸਾਮਾਨ ਨਾ ਖਰੀਦਣ ਦੀ ਅਪੀਲ ਕੀਤੀ ਹੈ। ਕੈਰਾਨਾ ਦੀ ਜਨਤਾ ਨੂੰ ਅਪੀਲ ਕਰਦੇ ਹੋਏ ਵਿਧਾਇਕ ਨੇ ਇਸ ਦਾ ਵੀਡੀਓ ਵੀ ਵਾਇਰਲ ਕੀਤਾ ਹੈ। ਇੰਨਾ ਹੀ ਨਹੀਂ, ਸ਼ਾਮਲੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਭਾਜਪਾ ਮਾਇੰਡ ਦੱਸਿਆ ਹੈ। ਵਿਧਾਇਕ ਦਾ ਮੰਨਣਾ ਹੈ ਕਿ ਅਧਿਕਾਰੀ ਅਤੇ ਭਾਜਪਾ ਸਮਰਥਕ ਵਪਾਰੀ ਕੈਰਾਨਾ ਦੇ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਸਨ ਨੇ ਸੋਮਵਾਰ ਨੂੰ ਇੱਥੇ ਆਪਣੇ ਬਿਆਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਖੇਤਰ 'ਚ ਕੁਝ ਵੀ ਗਲਤ ਨਹੀਂ ਕਿਹਾ ਹੈ, ਅਧਿਕਾਰੀਆਂ ਨਾਲ ਮਿਲੀਭਗਤ 'ਚ ਭਾਜਪਾ ਦੇ ਵੱਡੇ ਵਪਾਰੀ, ਛੋਟੇ ਵਪਾਰੀਆਂ ਨੂੰ ਉਨ੍ਹਾਂ ਦੇ ਧਰਮ ਦੇ ਹੋਣ ਦੇ ਬਾਵਜੂਦ ਬੇਦਖਲ ਕਰ ਰਹੇ ਹਨ।

ਉਨ੍ਹਾਂ ਨੇ ਵਿਧਾਨ ਸਭਾ ਦੇ ਸੈਂਟਰਲ ਹਾਲ 'ਚ ਪੱਤਰਕਾਰਾਂ ਨੂੰ ਕਿਹਾ,''ਮੈਂ ਕਦੇ ਵੀ ਹਿੰਦੂ ਜਾਂ ਮੁਸਲਿਮ ਵਪਾਰੀਆਂ ਬਾਰੇ ਕੁਝ ਨਹੀਂ ਕਿਹਾ। ਸਿਰਫ਼ ਲੋਕਾਂ ਨੂੰ ਭਾਜਪਾ ਵਪਾਰੀਆਂ ਦਾ ਬਾਈਕਾਟ ਕਰਨ ਲਈ ਕਿਹਾ।'' ਉਨ੍ਹਾਂ ਨੇ ਕਿਹਾ ਕਿ ਕੈਰਾਨਾ 'ਚ ਛੋਟੇ ਵਪਾਰੀ ਭੁੱਖਮਰੀ ਦੀ ਕਗਾਰ 'ਤੇ ਹਨ। ਅਧਿਕਾਰੀਆਂ ਨੇ ਭਾਜਪਾ ਦੇ ਵੱਡੇ ਵਪਾਰੀਆਂ ਨੂੰ ਖੁਸ਼ ਕਰਨ ਲਈ ਛੋਟੇ ਵਪਾਰੀਆਂ ਦਾ ਕਾਰੋਬਾਰ ਚੌਪਟ ਕਰ ਦਿੱਤਾ ਹੈ, ਜਦੋਂ ਕਿ ਇਹ ਉਨ੍ਹਾਂ ਦੇ ਸਮਰਥਕ ਹੈ। ਵਾਇਰਲ ਵੀਡੀਓ 'ਚ ਹਸਨ ਨੂੰ ਕੈਰਾਨਾ ਅਤੇ ਨੇੜਲੇ ਪਿੰਡਾਂ 'ਚ ਲੋਕਾਂ ਤੋਂ ਕੁਝ ਦਿਨਾਂ ਲਈ ਭਾਜਪਾ ਵਪਾਰੀਆਂ ਤੋਂ ਚੀਜ਼ਾਂ ਖਰੀਦਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਵੀਡੀਓ 'ਚ ਕਿਹਾ,''10 ਦਿਨਾਂ ਲਈ ਜਾਂ ਫਿਰ ਇਕ ਮਹੀਨੇ ਲਈ ਹੋਰ ਖੇਤਰਾਂ 'ਚ ਖਰੀਦਾਰੀ ਲਈ ਜਾਵੇ। ਆਪਣੇ ਭਰਾਵਾਂ ਨਾਲ ਇਕਜੁਟਤਾ ਦਿਖਾਓ, ਇਸ ਨਾਲ ਕੁਝ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਾਜ਼ਾਰ 'ਚ ਇਨ੍ਹਾਂ ਭਾਜਪਾ ਦੇ ਲੋਕਾਂ ਦਾ ਬਾਈਕਾਟ ਕਰੋ। ਉਦੋਂ ਚੀਜ਼ਾਂ ਸੁਧਰਨਗੀਆਂ। ਉਨ੍ਹਾਂ ਦੇ ਘਰ ਇਸ ਲਈ ਚੱਲਦੇ ਹਨ, ਕਿਉਂਕਿ ਅਸੀਂ ਉਨ੍ਹਾਂ ਤੋਂ ਚੀਜ਼ ਖਰੀਦਦੇ ਹਾਂ ਅਤੇ ਉਸ ਕਾਰਨ ਅਸੀਂ ਪੀੜਤ ਹਾਂ।''


DIsha

Content Editor

Related News