ਮੁੜ ਵਿਵਾਦਾਂ 'ਚ ਘਿਰੇ ਸਵਾਮੀ ਪ੍ਰਸਾਦ ਮੌਰਿਆ, ਹੁਣ ਦੇਵੀ ਲਕਸ਼ਮੀ ’ਤੇ ਕੀਤੀ ਵਿਵਾਦਿਤ ਟਿੱਪਣੀ

Tuesday, Nov 14, 2023 - 07:15 PM (IST)

ਲਖਨਊ, (ਭਾਸ਼ਾ)- ‘ਸ਼੍ਰੀ ਰਾਮਚਰਿਤ ਮਾਨਸ’ ਅਤੇ ‘ਬਦਰੀਨਾਥ’ ਬਾਰੇ ਆਪਣੀਆਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਲਈ ਸੁਰਖੀਆਂ ਵਿੱਚ ਰਹਿਣ ਵਾਲੇ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਨ ਪ੍ਰੀਸ਼ਦ ਮੈਂਬਰ ਸਵਾਮੀ ਪ੍ਰਸਾਦ ਮੌਰਿਆ ਹੁਣ ਦੇਵੀ ਲਕਸ਼ਮੀ ਪ੍ਰਤੀ ਟਿੱਪਣੀ ਕਰ ਕੇ ਵਿਵਾਦਾਂ ’ਚ ਘਿਰ ਗਏ ਹਨ।

ਬਾਅਦ ਵਿੱਚ ਉਨ੍ਹਾਂ ਇਸ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋਂ ਸਾਰੀਆਂ ਘਰੇਲੂ ਔਰਤਾਂ ਦਾ ਸਨਮਾਨ ਕਰਨਾ ਸੀ। ਮੌਰੀਆ ਨੇ ਐਤਵਾਰ ਦੀਵਾਲੀ ਦੇ ਮੌਕੇ ਆਪਣੀ ਪਤਨੀ ਦੀ ਪੂਜਾ ਕੀਤੀ ਅਤੇ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤੀਆਂ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਸੇਵਾ ਮੁਕਤ ਫ਼ੌਜੀਆਂ ਦੀ ਦੀਵਾਲੀ ਵੀ ਕੀਤੀ ਰੌਸ਼ਨ, ਦਿੱਤੀ ਵੱਡੀ ਖ਼ੁਸ਼ਖ਼ਬਰੀ

PunjabKesari

ਇਹ ਵੀ ਪੜ੍ਹੋ- ਦਿੱਲੀ 'ਚ ਦੀਵਾਲੀ ਮਗਰੋਂ ਫਿਰ ਜ਼ਹਿਰੀਲੀ ਹੋਈ ਹਵਾ, 'ਆਪ' ਨੇ ਭਾਜਪਾ ਸਿਰ ਮੜ੍ਹੇ ਵੱਡੇ ਇਲਜ਼ਾਮ

ਉਨ੍ਹਾਂ ਲਿਖਿਆ ਕਿ ਦੀਪ ਉਤਸਵ ’ਤੇ ਆਪਣੀ ਪਤਨੀ ਦੀ ਪੂਜਾ ਅਤੇ ਸਨਮਾਨ ਕਰਦੇ ਹੋਏ ਮੈਨੂੰ ਖੁਸ਼ੀ ਮਹਿਸੂਸ ਹੋਈ ਹੈ। ਦੁਨੀਆ ਦੇ ਹਰ ਧਰਮ, ਜਾਤ, ਨਸਲ, ਰੰਗ ਅਤੇ ਦੇਸ਼ ’ਚ ਪੈਦਾ ਹੋਣ ਵਾਲੇ ਹਰ ਬੱਚੇ ਦੇ ਦੋ ਹੱਥ, ਦੋ ਲੱਤਾਂ, ਦੋ ਕੰਨ, ਦੋ ਅੱਖਾਂ, ਦੋ ਛੇਕਾਂ ਵਾਲੇ ਨੱਕ , ਸਿਰ, ਪੇਟ ਅਤੇ ਪਿੱਠ ਹੁੰਦੀ ਹੈ। ਚਾਰ ਹੱਥਾਂ, ਅੱਠ ਹੱਥਾਂ, ਦਸ ਹੱਥਾਂ, ਵੀਹ ਹੱਥਾਂ ਅਤੇ ਹਜ਼ਾਰ ਹੱਥਾਂ ਵਾਲਾ ਬੱਚਾ ਅੱਜ ਤੱਕ ਪੈਦਾ ਨਹੀਂ ਹੋਇਆ ਤਾਂ ਚਾਰ ਹੱਥਾਂ ਵਾਲੀ ਲਕਸ਼ਮੀ ਕਿਵੇਂ ਪੈਦਾ ਹੋ ਸਕਦੀ ਹੈ?

ਉਨ੍ਹਾਂ ਕਿਹਾ ਕਿ ਜੇ ਤੁਸੀਂ ਦੇਵੀ ਲਕਸ਼ਮੀ ਦੀ ਪੂਜਾ ਕਰਨੀ ਚਾਹੁੰਦੇ ਹੋ ਤਾਂ ਆਪਣੀ ‘ਘਰ ਵਾਲੀ’ ਦੀ ਪੂਜਾ ਅਤੇ ਸਤਿਕਾਰ ਕਰੋ ਜੋ ਸਹੀ ਅਰਥਾਂ ’ਚ ਦੇਵੀ ਹੈ, ਜੋ ਤੁਹਾਡੇ ਪਰਿਵਾਰ ਦੇ ਪਾਲਣ-ਪੋਸ਼ਣ, ਖੁਸ਼ਹਾਲੀ, ਭੋਜਨ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਪੂਰੀ ਸ਼ਰਧਾ ਨਾਲ ਨਿਭਾਉਂਦੀ ਹੈ।

ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਹੀ ਅਰਥਾਂ ’ਚ ਗ੍ਰਹਿਣੀ ਘਰ ਦੀ ਲਕਸ਼ਮੀ ਹੁੰਦੀ ਹੈ। ਸਾਡਾ ਸੱਭਿਆਚਾਰ ਵੀ ਇਹੀ ਕਹਿੰਦਾ ਹੈ ਕਿ ਜਿੱਥੇ ਔਰਤਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਸੁੱਖ-ਸ਼ਾਂਤੀ ਹੁੰਦੀ ਹੈ, ਉਹ ਘਰ ਸਵਰਗ ਹੁੰਦਾ ਹੈ, ਉੱਥੇ ਮਹਾਨ ਲੋਕ ਰਹਿੰਦੇ ਹਨ।

ਇਹ ਵੀ ਪੜ੍ਹੋ- ਡਾਕਟਰ ਨੂੰ ਨਹੀਂ ਮਿਲੀ ਚਾਹ, ਨਸਬੰਦੀ ਦੇ ਆਪਰੇਸ਼ਨ ਦੌਰਾਨ ਬੇਹੋਸ਼ ਔਰਤਾਂ ਨੂੰ ਛੱਡ ਕੇ ਭੱਜਿਆ


Rakesh

Content Editor

Related News