ਮਾਇਆਵਤੀ ਘਬਰਾਹਟ ''ਚ ਸਪਾ ਖਿਲਾਫ ਬਿਆਨਬਾਜ਼ੀ ਕਰ ਰਹੀ ਹੈ: ਰਮਾਸ਼ੰਕਰ
Monday, Jun 24, 2019 - 03:31 PM (IST)

ਬਾਲੀਆ—ਮਹਾਗਠਜੋੜ ਨੂੰ ਤੋੜ ਕੇ ਸਾਰੀਆਂ ਚੋਣਾਂ ਇੱਕਲੇ ਲੜਨਾ ਬਸਪਾ ਸਪ੍ਰੀਮੋ ਦੇ ਬਿਆਨ 'ਤੇ ਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਮਾਸ਼ੰਕਰ ਵਿਦਿਆਰਥੀ ਨੇ ਮਾਇਆਵਤੀ 'ਤੇ ਸਮਾਜਿਕ ਨਿਆਂ ਦੀ ਲੜਾਈ ਕਮਜੋਰ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਘਬਰਾਹਟ 'ਚ ਸਪਾ ਖਿਲਾਫ ਬਿਆਨਬਾਜੀ ਕਰ ਰਹੀ ਹੈ।''
ਉਨ੍ਹਾਂ ਨੇ ਕਿਹਾ, ''ਬਸਪਾ ਸੁਪ੍ਰੀਮੋ ਦੇ ਸਪਾ ਨਾਲ ਗਠਜੋੜ ਤੋੜਨ ਦਾ ਐਲਾਨ ਕਰਨ ਤੋਂ ਬਾਅਦ ਦਲਿਤ ਸਮਾਜ ਤੇਜ਼ੀ ਨਾਲ ਸਪਾ ਨਾਲ ਜੁੜ ਰਿਹਾ ਹੈ। ਦਲਿਤ ਸਮਾਜ ਅਖਿਲੇਸ਼ ਜੀ 'ਤੇ ਵਿਸ਼ਵਾਸ ਕਰਨ ਲੱਗਾ ਹੈ। ਇਸ ਤੋਂ ਬਸਪਾ ਸੁਪ੍ਰੀਮੋ ਘਬਰਾ ਗਈ ਹੈ।'' ਬਸਪਾ ਸੁਪ੍ਰੀਮੋ ਦੇ ਸਪਾ 'ਤੇ ਦੋਸ਼ ਲਗਾਉਣ ਨੂੰ ਲੈ ਕੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਹੈ ਕਿ ਜਨਤਾ ਇਸ ਸੱਚਾਈ ਤੋਂ ਵਾਕਿਫ ਹੈ ਕਿ ਗਠਜੋੜ ਦੀ ਮਾਲਕੀਅਤ ਨੇ ਕੀ ਕੀਤਾ ਹੈ।