ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

Tuesday, Jan 30, 2024 - 06:17 PM (IST)

ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਲਖਨਊ (ਭਾਸ਼ਾ)- ਸਮਾਜਵਾਦੀ ਪਾਰਟੀ (ਸਪਾ) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦੇ ਨਾਵਾਂ ਦਾ ਮੰਗਲਵਾਰ ਨੂੰ ਐਲਾਨ ਕੀਤਾ। ਸਮਾਜਵਾਦੀ ਪਾਰਟੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਹ ਸੂਚੀ ਜਾਰੀ ਕੀਤੀ ਹੈ, ਜਿਸ 'ਚ ਸੰਭਲ ਸੀਟ ਤੋਂ ਸ਼ਫੀਕੁਰਰਹਿਮਾਨ ਬਰਕ, ਫਿਰੋਜ਼ਾਬਾਦ ਤੋਂ ਅਕਸ਼ੈ ਯਾਦਵ, ਮੈਨਪੁਰੀ ਤੋਂ ਡਿੰਪਲ ਯਾਦਵ, ਏਟਾ ਤੋਂ ਦੇਵੇਸ਼ ਸ਼ਾਕਯ, ਬਦਾਊਂ ਤੋਂ ਧਰਮੇਂਦਰ ਯਾਦਵ, ਖੀਰੀ ਤੋਂ ਉਤਕਰਸ਼ ਵਰਮਾ, ਧੌਰਹਰਾ ਤੋਂ ਆਨੰਦ ਭਦੌਰੀਆ ਅਤੇ ਓਨਾਵ ਤੋਂ ਅਨੂੰ ਟੰਡਨ ਨੂੰ ਉਮੀਦਵਾਰ ਐਲਾਨ ਕੀਤਾ ਗਿਆ ਹੈ।

PunjabKesari

ਇਸੇ ਤਰ੍ਹਾਂ ਪਾਰਟੀ ਨੇ ਲਖਨਊ ਤੋਂ ਰਵਿਦਾਸ ਮੇਹਰੋਹਤਰਾ, ਫਰੂਖਾਬਾਦ ਤੋਂ ਡਾਕਟਰ ਨਵਲ ਕਿਸ਼ੋਰ ਸ਼ਾਕਿਆ, ਅਕਬਰਪੁਰ ਤੋਂ ਰਾਜਾਰਾਮ ਪਾਲ, ਬਾਂਦਾ ਤੋਂ ਸ਼ਿਵਸ਼ੰਕਰ ਸਿੰਘ ਪਟੇਲ, ਫੈਜ਼ਾਬਾਦ ਤੋਂ ਅਵਧੇਸ਼ ਪ੍ਰਸਾਦ, ਅੰਬੇਡਕਰ ਨਗਰ ਤੋਂ ਲਾਲਜੀ ਵਰਮਾ, ਬਸਤੀ ਤੋਂ ਰਾਮ ਪ੍ਰਸਾਦ ਚੌਧਰੀ ਅਤੇ ਗੋਰਖਪੁਰ ਤੋਂ ਕਾਜਲ ਨਿਸ਼ਾਦ ਨੂੰ ਉਮੀਦਵਾਰ ਬਣਾਇਆ ਹੈ। ਸਪਾ ਵਲੋਂ ਇਹ ਸੂਚੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ, ਜਦੋਂ ਮਹਾਗਠੋੜ ਦੇ ਪ੍ਰਮੁੱਖ ਘਟਕ ਦਲ ਕਾਂਗਰਸ ਨਾਲ ਸੀਟ ਦੀ ਵੰਡ ਨੂੰ ਲੈ ਕੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News