ਸਾਊਥ ਸੁਪਰਸਟਾਰ ਕਮਲ ਹਾਸਨ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਦਾਖ਼ਲ

Thursday, Nov 24, 2022 - 10:48 AM (IST)

ਸਾਊਥ ਸੁਪਰਸਟਾਰ ਕਮਲ ਹਾਸਨ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਦਾਖ਼ਲ

ਮੁੰਬਈ (ਬਿਊਰੋ) : ਸਾਊਥ ਸੁਪਰਸਟਾਰ ਕਮਲ ਹਾਸਨ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਬੀਤੇ ਦਿਨੀਂ ਸ਼੍ਰੀ ਰਾਮਚੰਦਰ ਮੈਡੀਕਲ ਸੈਂਟਰ (SRMC) 'ਚ ਭਰਤੀ ਕਰਵਾਇਆ ਗਿਆ ਸੀ। ਖ਼ਬਰਾਂ ਮੁਤਾਬਕ, ਉਨ੍ਹਾਂ ਨੂੰ ਰੈਗੂਲਰ ਹੈਲਥ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਅਦਾਕਾਰ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੁਪਹਿਰ ਨੂੰ ਹੈਦਰਾਬਾਦ ਤੋਂ ਚੇਨਈ ਪਹੁੰਚੇ ਕਮਲ ਹਾਸਨ ਨੇ ਰਾਤ ਨੂੰ ਬੇਚੈਨੀ ਅਤੇ ਬੁਖਾਰ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਪੂਰਨ ਆਰਾਮ ਦੀ ਸਲਾਹ ਦਿੱਤੀ ਹੈ। ਡਾਕਟਰ ਕਮਲ ਹਾਸਨ ਨੂੰ ਵੀਰਵਾਰ ਨੂੰ ਛੁੱਟੀ ਦੇਣਗੇ। 

ਇਹ ਖ਼ਬਰ ਵੀ ਪੜ੍ਹੋ : ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ 'ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)

ਦੱਸਣਯੋਗ ਹੈ ਕਿ ਕਮਲ ਹਾਸਨ ਇਸ ਸਮੇਂ ਸ਼ੰਕਰ ਦੀ 'ਇੰਡੀਅਨ 2', ਹਿੱਟ ਰਿਐਲਿਟੀ ਸ਼ੋਅ 'ਬਿੱਗ ਬੌਸ ਤਮਿਲ' ਅਤੇ ਉਨ੍ਹਾਂ ਦੇ ਰਾਜਨੀਤਿਕ ਪਾਰਟੀ ਦੇ ਫਰਜ਼ਾਂ ਸਮੇਤ ਕਈ ਪ੍ਰਤੀਬੱਧਤਾਵਾਂ 'ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਕਮਲ ਹਾਸਨ ਨੇ ਹਾਲ ਹੀ 'ਚ ਇੱਕ ਪ੍ਰੋਜੈਕਟ (KH 234) ਲਈ ਆਪਣੇ ਨਾਇਕਨ ਨਿਰਦੇਸ਼ਕ ਮਣੀ ਰਤਨਮ ਨਾਲ ਮੁੜ ਮਿਲਣ ਦਾ ਐਲਾਨ ਕੀਤਾ ਸੀ। ਇਹ ਫ਼ਿਲਮ 2024 'ਚ ਪਰਦੇ 'ਤੇ ਆਵੇਗੀ।
 
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News