14 ਸਾਲ ਬਾਅਦ ਵੀ 26/11 ਮੁੰਬਈ ਅੱਤਵਾਦੀ ਹਮਲੇ ਨੂੰ ਯਾਦ ਕਰ ਕੰਬ ਜਾਂਦੀ ਹੈ ਰੂਹ
Saturday, Nov 26, 2022 - 02:22 PM (IST)
ਨਵੀਂ ਦਿੱਲੀ- ਮੁੰਬਈ 'ਚ 26 ਜਨਵਰੀ 2008 ਨੂੰ ਹੋਏ ਅੱਤਵਾਦੀ ਹਮਲੇ ਨੂੰ 14 ਸਾਲ ਬੀਤ ਗਏ ਹਨ। ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਜੋ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। 26 ਨਵੰਬਰ ਤੋਂ 29 ਨਵੰਬਰ ਤੱਕ 66 ਘੰਟਿਆਂ ਤੱਕ ਚੱਲਿਆ ਮੁੰਬਈ ਅੱਤਵਾਦੀ ਹਮਲਾ ਭਾਰਤ ਦੇ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ 'ਚੋਂ ਇਕ ਦੇ ਰੂਪ 'ਚ ਵੇਖਿਆ ਗਿਆ। ਜਦੋਂ ਘੱਟ ਤੋਂ ਘੱਟ 10 ਅੱਤਵਾਦੀ ਮੁੰਬਈ ਦੇ ਲੈਂਡਮਾਰਕ ਥਾਵਾਂ ਜਿਵੇਂ ਓਬਰਾਏ ਟਰਾਇਡੇਂਟ, ਛਤਰਪਤੀ ਸ਼ਿਵਾਜੀ ਟਰਮੀਨਸ, ਲੇਪਰਡ ਕੈਫੇ, ਕਾਮਾ ਹਸਪਤਾਲ ਅਤੇ ਤਾਜ ਮਹਲ ਹੋਟਲ 'ਤੇ ਹਮਲਾ ਕਰਨ ਲਈ ਦਾਖ਼ਲ ਹੋ ਗਏ ਸਨ। ਦੱਸ ਦਈਏ ਕਿ 26/11 ਨੂੰ ਹੋਏ ਹਮਲੇ 'ਚ ਕਰੀਬ 160 ਲੋਕਾਂ ਨੇ ਆਪਣੀ ਜਾਣ ਗਵਾ ਦਿੱਤੀ ਸੀ। 26/11 ਮੁੰਬਈ ਅੱਤਵਾਦੀ ਹਮਲਾ ਵੱਡੇ ਅੱਤਵਾਦੀ ਹਮਲਿਆਂ ਵਿਚੋਂ ਇਕ ਹੈ।
ਮੁੰਬਈ 'ਚ ਇਹ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ ਦਾ ਨਾਂ ਲਸ਼ਕਰ-ਏ-ਤੋਇਬਾ ਸੀ। 10 ਹਮਲਾਵਰਾਂ ਨੇ ਆਟੋਮੈਟਿਕ ਆਧੁਨਿਕ ਹਥਿਆਰਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਇਕ ਅੱਤਵਾਦੀ ਅਜਮਲ ਕਸਾਬ ਨੂੰ ਜਿਊਂਦਾ ਫੜ ਲਿਆ ਗਿਆ। ਉਸ ਦੇ ਵਿਰੁੱਧ 3 ਮਹੀਨਿਆਂ 'ਚ ਦੋਸ਼ ਸਾਬਤ ਹੋ ਗਏ। ਇਕ ਸਾਲ ਬਾਅਦ, ਡੇਵਿਡ ਕੋਲਮੈਨ ਹੈਡਲੀ, ਜੋ ਹਮਲੇ ਵਿਚ ਸ਼ਾਮਲ ਸੀ, ਉਸ ਨੇ 18 ਮਾਰਚ 2010 ਨੂੰ ਆਪਣਾ ਗੁਨਾਹ ਕਬੂਲ ਕੀਤਾ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ