ਖਾਣੇ 'ਚ ਥੁੱਕਣ ਵਾਲਿਆਂ ਦੀ ਸੋਨੂੰ ਸੂਦ ਨੇ ਸ਼ਬਰੀ ਨਾਲ ਕੀਤੀ ਤੁਲਨਾ, ਭੜਕੀ ਕੰਗਨਾ ਰਣੌਤ
Saturday, Jul 20, 2024 - 08:32 PM (IST)
ਮੁੰਬਈ- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਢਾਬੇ 'ਚ ਕੰਮ ਕਰ ਰਿਹਾ ਲੜਕਾ ਆਟੇ 'ਚ ਥੁੱਕ ਰਿਹਾ ਹੈ। ਅਦਾਕਾਰ ਸੋਨੂੰ ਸੂਦ ਨੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਕਾਰਨ ਲੋਕ ਭੜਕ ਗਏ ਹਨ। ਸੋਨੂੰ ਸੂਦ ਨੂੰ ਥੁੱਕਣ ਵਾਲੇ ਦਾ ਬਚਾਅ ਕਰਨ ਤੋਂ ਬਾਅਦ ਨੈਟੀਜ਼ਮ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੇ ਇਸ ਘਟਨਾ ਦੀ ਤੁਲਨਾ ਭਗਵਾਨ ਰਾਮ ਨੂੰ ਆਪਣੇ ਜੂਠੇ ਬੇਰ ਖੁਆਉਣ ਵਾਲੀ ਸ਼ਬਰੀ ਨਾਲ ਵੀ ਕੀਤੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟਵਿੱਟਰ 'ਤੇ ਇਕ ਉਪਭੋਗਤਾ ਨੇ ਆਪਣੇ ਗਾਹਕਾਂ ਲਈ ਰੋਟੀਆਂ ਬਣਾਉਂਦੇ ਹੋਏ ਇਕ ਲੜਕੇ ਦੀ ਵੀਡੀਓ ਸਾਂਝੀ ਕੀਤੀ, ਜਿਸ 'ਚ ਉਹ ਆਟੇ 'ਚ ਥੁੱਕ ਰਿਹਾ ਹੈ। ਯੂਜ਼ਰਸ ਦੀ ਵੀਡੀਓ ਇਸ ਆਦੇਸ਼ ਤੋਂ ਬਾਅਦ ਆਈ ਹੈ ਕਿ ਉੱਤਰ ਪ੍ਰਦੇਸ਼ ਅਤੇ ਹਰਿਦੁਆਰ ਦੇ ਕਾਂਵੜ ਯਾਤਰਾ ਰੂਟ 'ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣੀਆਂ ਦੁਕਾਨਾਂ 'ਤੇ ਆਪਣਾ ਨਾਮ ਲਿਖਣਾ ਹੋਵੇਗਾ। ਸੋਨੂੰ ਸੂਦ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
हमारे श्री राम जी ने शबरी के झूठे बेर खाए थे तो मैं क्यों नहीं खा सकता
— sonu sood (@SonuSood) July 20, 2024
हिंसा को अहिंसा से पराजित किया जा सकता है मेरे भाई🤍
बस मानवता बरकरार रहनी चाहिए ।
जय श्री राम🚩 https://t.co/uljActwMrR
ਬਾਅਦ 'ਚ ਸੋਨੂੰ ਸੂਦ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਪਭੋਗਤਾ ਨੇ ਲਿਖਿਆ, 'ਸੋਨੂੰ ਸੂਦ ਨੂੰ ਥੁੱਕੀ ਰੋਟੀ ਪਾਰਸਲ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਭਾਈਚਾਰਾ ਬਰਕਰਾਰ ਰਹੇ!' ਇਸ ਦੇ ਜਵਾਬ 'ਚ ਸੋਨੂੰ ਸੂਦ ਨੇ ਕਿਹਾ, 'ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦਾ ਜੂਠਾ ਖਾਧਾ ਸੀ, ਤਾਂ ਮੈਂ ਕਿਉਂ ਨਹੀਂ ਖਾ ਸਕਦਾ? ਅਹਿੰਸਾ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ, ਮੇਰੇ ਭਰਾ। ਮਨੁੱਖਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਜੈ ਸ਼੍ਰੀ ਰਾਮ।'
ਸੋਨੂੰ ਸੂਦ ਦੇ ਟਵੀਟ ਤੋਂ ਨਾਰਾਜ਼ ਹਨ ਲੋਕ
ਹਾਲਾਂਕਿ, ਇਹ ਨੈਟੀਜ਼ਮ ਦੇ ਨਾਲ ਚੰਗਾ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਇਕ ਯੂਜ਼ਰ ਨੇ ਲਿਖਿਆ- ਇੰਨਾ ਬਚਾਅ ਨਾ ਕਰੋ, ਤੁਸੀਂ ਗਲਤ ਨੂੰ ਵੀ ਸਹੀ ਸਾਬਤ ਕਰਨ 'ਚ ਰੁੱਝੇ ਹੋਏ ਹੋ। ਇੱਕ ਨੇ ਕਿਹਾ - ਤੁਸੀਂ ਉਸਦੀ ਤੁਲਨਾ ਮਾਤਾ ਸ਼ਬਰੀ ਨਾਲ ਕਰ ਰਹੇ ਹੋ। ਤੀਜੇ ਕੁਮੈਂਟ 'ਚ ਲਿਖਿਆ ਸੀ- ਸੋਨੂੰ, ਬਕਵਾਸ ਆਪਣੀ ਜਗ੍ਹਾ ਹੈ ਅਤੇ ਸੱਚਾਈ ਆਪਣੀ ਜਗ੍ਹਾ ਹੈ, ਇਹ ਰੋਟੀ ਬਣਾਉਣ ਵਾਲਾ ਹੈ। ਉਹ ਨਾ ਤਾਂ ਮਾਤਾ ਸ਼ਬਰੀ ਹੈ, ਨਾ ਤੁਸੀਂ ਰਾਮ ਹੋ? ਮਾਤਾ ਸ਼ਬਰੀ ਪਿਆਰ ਦੀ ਪ੍ਰਤੀਕ ਹੈ, ਇਹ ਵਿਅਕਤੀ ਨਫ਼ਰਤ ਨਾਲ ਥੁੱਕ ਰਿਹਾ ਹੈ।
Next you know Sonu ji will direct his own Ramayana based on his own personal findings about God and religion. Wah kya baat hai Bollywood se ek aur Ramayana 👌 https://t.co/s1bWOer4Rp
— Kangana Ranaut (@KanganaTeam) July 20, 2024
ਕੰਗਨਾ ਰਣੌਤ ਨੇ ਵੀ ਨਿੰਦਾ ਕੀਤੀ
ਇਸ ਦੌਰਾਨ ਕੰਗਨਾ ਰਣੌਤ ਨੇ ਵੀ ਟਵਿਟਰ 'ਤੇ ਸੋਨੂੰ ਸੂਦ ਦੀ ਨਿੰਦਾ ਕੀਤੀ। ਉਨ੍ਹਾਂ ਲਿਖਿਆ- ਤੁਸੀਂ ਲੋਕ ਜਾਣਦੇ ਹੋ ਕਿ ਸੋਨੂੰ ਜੀ ਭਗਵਾਨ ਅਤੇ ਧਰਮ ਬਾਰੇ ਆਪਣੀ ਨਿੱਜੀ ਖੋਜ ਦੇ ਆਧਾਰ 'ਤੇ ਆਪਣੀ ਰਾਮਾਇਣ ਦਾ ਨਿਰਦੇਸ਼ਨ ਕਰਨਗੇ। ਵਾਹ, ਕੀ ਟਵੀਟ ਹੈ, ਬਾਲੀਵੁੱਡ ਦੀ ਇੱਕ ਹੋਰ ਰਾਮਾਇਣ।