ਸੋਨੀਪਤ ਮੇਅਰ ਜ਼ਿਮਨੀ ਚੋਣ: ਭਾਜਪਾ ਦੇ ਰਾਜੀਵ ਜੈਨ ਜੇਤੂ
Wednesday, Mar 12, 2025 - 04:08 PM (IST)

ਸੋਨੀਪਤ- ਹਰਿਆਣਾ 'ਚ ਸੋਨੀਪਤ ਨਗਰ ਨਿਗਮ ਦੇ ਮੇਅਰ ਜ਼ਿਮਨੀ ਚੋਣ 'ਚ ਭਾਜਪਾ ਉਮੀਦਵਾਰ ਰਾਜੀਵ ਜੈਨ ਨੇ ਕਾਂਗਰਸ ਉਮੀਦਵਾਰ ਕਮਲ ਦੀਵਾਨ ਨੂੰ 34 ਹਜ਼ਾਰ 749 ਵੋਟਾਂ ਨਾਲ ਹਰਾਇਆ। ਡਿਪਟੀ ਕਮਿਸ਼ਨਰ ਮਨੋਜ ਕੁਮਾਰ ਨੇ ਦੱਸਿਆ ਕਿ ਸ੍ਰੀ ਜੈਨ ਨੂੰ 57 ਹਜ਼ਾਰ 858 ਵੋਟਾਂ ਮਿਲੀਆਂ, ਜਦਕਿ ਸ੍ਰੀ ਦੀਵਾਨ ਨੂੰ 23 ਹਜ਼ਾਰ 109 ਵੋਟਾਂ ਮਿਲੀਆਂ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਕਮਲੇਸ਼ ਕੁਮਾਰ ਸੈਣੀ ਨੂੰ 366 ਵੋਟਾਂ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ 1424 ਵੋਟਾਂ, ਆਜ਼ਾਦ ਉਮੀਦਵਾਰ ਰਮੇਸ਼ ਖੱਤਰੀ ਨੰਬਰਦਾਰ ਨੂੰ 342 ਵੋਟਾਂ ਪਈਆਂ ਜਦਕਿ ਨੋਟਾ ਨੂੰ 662 ਵੋਟਾਂ ਪਈਆਂ। ਦੂਜੇ ਪਾਸੇ ਖਰਖੌਦਾ ਨਗਰ ਪਾਲਿਕਾ ਪ੍ਰਧਾਨ ਦੀ ਚੋਣ ਵਿਚ ਵੀ ਭਾਜਪਾ ਨੇ ਜਿੱਤ ਹਾਸਲ ਕੀਤੀ ਹੈ। ਪਾਰਟੀ ਉਮੀਦਵਾਰ ਹੀਰਾਲਾਲ ਨੇ ਆਜ਼ਾਦ ਉਮੀਦਵਾਰ ਮੈਕਸੀਨ ਨੂੰ 4425 ਵੋਟਾਂ ਨਾਲ ਹਰਾਇਆ। ਭਾਜਪਾ ਉਮੀਦਵਾਰ ਨੇ 7935 ਵੋਟਾਂ ਹਾਸਲ ਕੀਤੀਆਂ। ਦੂਜੇ ਨੰਬਰ 'ਤੇ ਰਹੇ ਆਜ਼ਾਦ ਉਮੀਦਵਾਰ ਨੂੰ 3510 ਵੋਟਾਂ ਮਿਲੀਆਂ।